ਨਵੀਂ ਦਿੱਲੀ : ਕੈਂਸਰ ਪੀੜਤਾ ਮੀਨਾਕਸ਼ੀ ਸੇਨਗੁਪਤਾ, ਜਿਸ ਦੀ ਹਾਲ ਹੀ ‘ਚ ਸਰਜਰੀ ਹੋਈ ਸੀ, ਨੂੰ ਅਮਰੀਕਨ ਏਅਰਲਾਈਨਜ਼ ਦੀ ਨਿਊਯਾਰਕ ਜਾ ਰਹੀ ਉਡਾਣ ਤੋਂ ਨਵੀਂ ਦਿੱਲੀ ਦੇ ਹਵਾਈ ਅੱਡੇ ‘ਤੇ ਉਤਾਰ ਦਿੱਤਾ ਗਿਆ |
ਮਹਿਲਾ ਨੇ ਦਿੱਲੀ ਪੁਲਸ ਨੂੰ 30 ਜਨਵਰੀ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਕਿ ਫਲਾਈਟ ਸਹਾਇਕ ਨੇ ਉਸ ਦਾ ਹੈਾਡ ਬੈਗ ਕੈਬਿਨ ‘ਚ ਰਖਵਾਉਣ ਲਈ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ | ਬੈਗ ਦਾ ਭਾਰ 5 ਪਾਊਾਡ ਸੀ ਤੇ ਕਮਜ਼ੋਰੀ ਕਾਰਨ ਉਸ ਨੂੰ ਬੈਗ ਸੰਭਾਲਣਾ ਔਖਾ ਜਾਪ ਰਿਹਾ ਸੀ | ਇਸ ਘਟਨਾ ਮਗਰੋਂ ਉਸ ਨੂੰ ਫਲਾਈਟ ਵਿੱਚੋਂ ਉਤਾਰ ਦਿੱਤਾ ਗਿਆ |
ਇਸੇ ਦੌਰਾਨ ਡਾਇਰੈਕਟਰ-ਜਨਰਲ ਸਿਵਲ ਐਵੀਏਸ਼ਨ ਨੇ ਇਸ ਕੇਸ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਅਮਰੀਕਨ ਏਅਰਲਾਈਲਜ਼ ਨੂੰ ਰਿਪੋਰਟ ਦੇਣ ਦੀ ਹਦਾਇਤ ਕੀਤੀ ਹੈ |
ਏਅਰਲਾਈਨਜ਼ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਖਪਤਕਾਰ ਮਾਮਲਿਆਂ ਦੀ ਟੀਮ ਨੇ ਟਿਕਟ ਦੀ ਅਣਵਰਤੀ ਰਾਸ਼ੀ ਦੇ ਭੁਗਤਾਨ ਲਈ ਸੇਨਗੁਪਤਾ ਨਾਲ ਰਾਬਤਾ ਕਾਇਮ ਕੀਤਾ ਹੈ |