ਦਿੱਲੀ ਦੇ ਮੇਅਰ ਦੀ ਚੋਣ ਤੀਜੀ ਮੀਟਿੰਗ ‘ਚ ਵੀ ਨਹੀਂ ਹੋ ਸਕੀ

0
301

ਨਵੀਂ ਦਿੱਲੀ : ਦਿੱਲੀ ਨਗਰ ਨਿਗਮ ‘ਚ ਪ੍ਰੀਜ਼ਾਈਡਿੰਗ ਅਫਸਰ ਵੱਲੋਂ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ‘ਨਾਮਜ਼ਦ ਮੈਂਬਰਾਂ’ ਨੂੰ ਵੋਟ ਪਾਉਣ ਦੀ ਆਗਿਆ ਦੇਣ ‘ਤੇ ਹੰਗਾਮੇ ਮਗਰੋਂ ਸੋਮਵਾਰ ਹਾਊਸ ਦੀ ਕਾਰਵਾਈ ਤੀਜੀ ਵਾਰ ਮੇਅਰ ਦੀ ਚੋਣ ਕੀਤੇ ਬਿਨਾਂ ਹੀ ਮੁਲਤਵੀ ਕਰ ਦਿੱਤੀ ਗਈ |
ਪ੍ਰੀਜ਼ਾਈਡਿੰਗ ਅਫਸਰ ਸੱਤਿਆ ਸ਼ਰਮਾ ਨੇ ਕਿਹਾ-ਦਿੱਲੀ ਨਗਰ ਨਿਗਮ ਦੀ ਕਾਰਵਾਈ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤੀ ਗਈ ਹੈ |
ਦਿੱਲੀ ਨਗਰ ਨਿਗਮ ਸਦਨ ਦੀ ਕਾਰਵਾਈ ਅੱਧੇ ਘੰਟੇ ਦੀ ਦੇਰੀ ਨਾਲ ਸਵੇਰੇ ਕਰੀਬ 11.30 ਵਜੇ ਸ਼ੁਰੂ ਹੋਈ | ਇਸ ਤੋਂ ਤੁਰੰਤ ਬਾਅਦ ਸ਼ਰਮਾ ਨੇ ਐਲਾਨ ਕੀਤਾ ਕਿ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀਆਂ ਚੋਣਾਂ ਨਾਲੋ-ਨਾਲ ਕਰਵਾਈਆਂ ਜਾਣਗੀਆਂ | ਸ਼ਰਮਾ ਨੇ ਕਿਹਾ ਕਿ ‘ਐਲਡਰਮੈਨ’ ਮੇਅਰ, ਡਿਪਟੀ ਮੇਅਰ ਅਤੇ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵਿਚ ਵੋਟ ਪਾ ਸਕਦੇ ਹਨ | ਇਸ ਐਲਾਨ ਤੋਂ ਬਾਅਦ ‘ਆਪ’ ਦੇ ਕੌਂਸਲਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ | ਪਾਰਟੀ ਆਗੂ ਮੁਕੇਸ਼ ਗੋਇਲ ਨੇ ਕਿਹਾ ਕਿ ‘ਐਲਡਰਮੈਨ’ ਵੋਟ ਨਹੀਂ ਪਾ ਸਕਦੇ | ਇਸ ‘ਤੇ ਸ਼ਰਮਾ ਨੇ ਕਿਹਾ-ਲੋਕਾਂ ਨੇ ਤੁਹਾਨੂੰ ਇੱਥੇ ਸੇਵਾ ਕਰਨ ਲਈ ਭੇਜਿਆ ਹੈ, ਚੋਣ ਹੋਣ ਦਿਓ |
ਹਾਊਸ ਦੀ ਕਾਰਵਾਈ ਮੇਅਰ ਦੀ ਚੋਣ ਕੀਤੇ ਬਿਨਾਂ ਤੀਜੀ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇਤਾ ਆਤਿਸ਼ੀ ਨੇ ਕਿਹਾ ਕਿ ਪਾਰਟੀ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ ਤਾਂ ਜੋ ਮੇਅਰ ਦੀ ਚੋਣ ਅਦਾਲਤ ਦੀ ਨਿਗਰਾਨੀ ਹੇਠ ਕਰਵਾਈ ਜਾ ਸਕੇ |

LEAVE A REPLY

Please enter your comment!
Please enter your name here