16.2 C
Jalandhar
Monday, December 23, 2024
spot_img

ਸੁਪਰੀਮ ਕੋਰਟ ਦੇ ਪੰਜ ਨਵੇਂ ਜੱਜਾਂ ਨੇ ਸਹੁੰ ਚੁੱਕੀ

ਨਵੀਂ ਦਿੱਲੀ : ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਸੋਮਵਾਰ ਸੁਪਰੀਮ ਕੋਰਟ ਦੇ ਪੰਜ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ | ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜ ਨਵੇਂ ਜੱਜਾਂ ਦੀ ਨਿਯੁਕਤੀ ਲਈ ਵਾਰੰਟਾਂ ‘ਤੇ ਸਨਿੱਚਰਵਾਰ ਨੂੰ ਦਸਤਖਤ ਕੀਤੇ ਸਨ | ਸੁਪਰੀਮ ਕੋਰਟ ਕੰਪਲੈਕਸ ‘ਚ ਜਸਟਿਸ ਪੰਕਜ ਮਿਥਲ, ਜਸਟਿਸ ਸੰਜੈ ਕਰੋਲ, ਜਸਟਿਸ ਪੀ ਵੀ ਸੰਜੈ ਕੁਮਾਰ, ਜਸਟਿਸ ਅਹਿਸਾਨ ਉਦ ਦੀਨ ਅਮਾਨਉੱਲਾ ਅਤੇ ਜਸਟਿਸ ਮਨੋਜ ਮਿਸ਼ਰਾ ਨੂੰ ਸਹੁੰ ਚੁਕਾਈ ਗਈ | ਇਨ੍ਹਾਂ ਪੰਜ ਨਵੇਂ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ‘ਚ ਜੱਜਾਂ ਦੀ ਕੁੱਲ ਗਿਣਤੀ ਵਧ ਕੇ 32 ਹੋ ਗਈ ਹੈ, ਜਿਹੜੀ ਮਨਜ਼ੂਰ ਸਮਰੱਥਾ ਤੋਂ ਸਿਰਫ 2 ਘੱਟ ਹੈ |

Related Articles

LEAVE A REPLY

Please enter your comment!
Please enter your name here

Latest Articles