28.6 C
Jalandhar
Friday, October 18, 2024
spot_img

ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ਵੱਲੋਂ ਸੰਘਰਸ਼ ਦੀ ਚੇਤਾਵਨੀ

ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ‘ਤੇ ਅਧਾਰਤ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ), ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ ਇੰਟਕ, ਥਰਮਲਜ਼ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਸਬ-ਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਕਰਮ ਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਬਲਦੇਵ ਸਿੰਘ ਮੰਢਾਲੀ, ਕਮਲਜੀਤ ਸਿੰਘ, ਹਰਪਾਲ ਸਿੰਘ, ਜਗਜੀਤ ਸਿੰਘ ਕੋਟਲੀ, ਜਗਰੂਪ ਸਿੰਘ ਮਹਿਮਦਪੁਰ, ਕੌਰ ਸਿੰਘ, ਰਵੇਲ ਸਿੰਘ ਸਹਾਏਪੁਰ, ਸਿਕੰਦਰ ਨਾਥ, ਅਵਤਾਰ ਸਿੰਘ ਕੈਂਥ, ਕੁਲਵਿੰਦਰ ਸਿੰਘ ਢਿੱਲੋਂ, ਜਗਜੀਤ ਸਿੰਘ ਕੰਡਾ, ਬਲਵਿੰਦਰ ਸਿੰਘ ਸੰਧੂ, ਬਰਜਿੰਦਰ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਚਹਿਲ, ਰਘਬੀਰ ਸਿੰਘ ਰਾਮਗੜ੍ਹ, ਸੁਖਵਿੰਦਰ ਸਿੰਘ ਦੁਮਣਾ, ਲਖਵੰਤ ਸਿੰਘ ਦਿਓਲ, ਲਖਵਿੰਦਰ ਸਿੰਘ, ਗੁਰਦਿੱਤ ਸਿੰਘ ਸਿੰਧੂ, ਬਿ੍ਜ ਲਾਲ, ਇੰਦਰਜੀਤ ਸਿੰਘ ਢਿੱਲੋਂ, ਹਰਮੇਸ਼ ਧੀਮਾਨ, ਕਰਮ ਚੰਦ ਖੰਨਾ, ਸਰਬਜੀਤ ਸਿੰਘ ਭਾਣਾ ਅਤੇ ਨਛੱਤਰ ਸਿੰਘ ਰਣੀਆ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਵਰ ਮੈਨੇਜਮੈਂਟ ਵੱਲੋਂ ਸੀ ਆਰ ਏ ਨੰਬਰ 295/19 ਰਾਹੀਂ ਭਰਤੀ ਕੀਤੇ 24 ਸਹਾਇਕ ਲਾਈਨਮੈਨਾਂ ਨੂੰ ਕਥਿਤ ਤੌਰ ‘ਤੇ ਨਜਾਇਜ਼ ਤਜਰਬਾ ਸਰਟੀਫਿਕੇਟ ਦੇਣ ਤੇ ਕਰਾਈਮ ਬ੍ਰਾਂਚ ਮੁਹਾਲੀ ਵੱਲੋਂ ਕਥਿਤ ਦੋਸ਼ਾਂ ਤਹਿਤ ਗਿ੍ਫਤਾਰ ਕਰਕੇ ਜੇਲ੍ਹ ਭੇਜਣ ਦੀ ਸਰਕਾਰ ਅਤੇ ਪਾਵਰ ਮੈਨੇਜਮੈਂਟ ਦੀ ਸਖਤ ਨਿੰਦਾ ਕਰਦਿਆਂ ਰਿਹਾਅ ਕਰਨ ਦੀ ਮੰਗ ਕੀਤੀ |
ਉਨ੍ਹਾਂ ਕਿਹਾ ਕਿ ਇਸ ਦੀ ਸਮੁੱਚੀ ਜ਼ਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਬਣਦੀ ਹੈ, ਜਿਸ ਨੇ ਇਨ੍ਹਾਂ ਭਰਤੀ ਕਾਮਿਆਂ ਦੀ ਸਮੇਂ ਸਿਰ ਪੜਤਾਲ ਨਹੀਂ ਕੀਤੀ ਅਤੇ ਭਰਤੀ ਸਮੇਂ ਤਜਰਬਾ ਸਰਟੀਫਿਕੇਟ ਦੀ ਵਾਧੂ ਮੰਗ ਕੀਤੀ, ਜਦੋਂ ਕਿ ਇਹ ਕਾਮੇ ਆਈ ਟੀ ਆਈ ਪਾਸ ਅਤੇ ਅਪ੍ਰੈਂਟਿਸ ਪਾਸ ਹਨ | ਹੁਣ ਵੀ ਇਹ ਕਾਮੇ ਲਗਭਗ ਤਿੰਨ ਸਾਲ ਦੀ ਸੇਵਾ ਕਰ ਚੁੱਕੇ ਹਨ | ਪਾਵਰ ਮੈਨੇਜਮੈਂਟ ਨੇ ਅੱਜ ਤੱਕ ਵੀ ਸ ਲ ਮ ਦੀਆਂ ਐਡਵਰਟਾਈਜ਼ ਕੀਤੀਆਂ ਪੋਸਟਾਂ ਦੀ ਪੂਰੀ ਭਰਤੀ ਨਹੀਂ ਕੀਤੀ | ਪ੍ਰਾਈਵੇਟ ਠੇਕੇਦਾਰਾਂ ਨੂੰ ਮਹਿਕਮੇ ਦਾ ਕੰਮ ਦੇਣ ਸਮੇਂ ਪਾਵਰ ਮੈਨੇਜਮੈਂਟ ਵੱਲੋਂ ਕੋਈ ਠੋਸ ਪੜਤਾਲ ਨਾ ਹੋਣਾ ਅਤੇ ਸਬ-ਠੇਕੇਦਾਰ ਮਹਿਕਮੇ ਦਾ ਉਸਾਰੀ ਦਾ ਕੰਮ ਕਰਵਾਉਂਦੇ ਹਨ ਅਤੇ ਕਿਰਤੀਆਂ ਦੀ ਲੁੱਟ ਕਰਦੇ ਹਨ, ਮਹਿਕਮੇ ਦੀ ਉਸਾਰੀ ਦੇ ਕੰਮ ਦਾ ਮਿਆਰ ਘਟੀਆ ਹੁੰਦਾ ਹੈ, ਜਿਸ ਕਰਕੇ ਅਦਾਰੇ ਦਾ ਵੀ ਨੁਕਸਾਨ ਹੁੰਦਾ ਹੈ | ਜਾਇੰਟ ਫੋਰਮ ਨੇ ਮੰਗ ਕੀਤੀ ਕਿ ਮੈਨੇਜਮੈਂਟ ਨੂੰ ਇਨ੍ਹਾਂ ਕਾਮਿਆਂ ਪ੍ਰਤੀ ਹਮਦਰਦੀ ਨਾਲ ਵਿਚਾਰਦੇ ਹੋਏ ਦਖਲਅੰਦਾਜ਼ੀ ਕਰਕੇ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਪਾਵਰਕਾਮ ਤੇ ਟਰਾਂਸਕੋ ਵਿੱਚ ਖਾਲੀ ਪਈਆਂ ਅਸਾਮੀਆਂ ‘ਤੇ ਤੁਰੰਤ ਭਰਤੀ ਕਰਨੀ ਚਾਹੀਦੀ ਹੈ | ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਮੁਲਾਜਮਾਂ ਵਿੱਚ ਸਖਤ ਰੋਸ ਹੈ ਅਤੇ ਉਹ ਸੰਘਰਸ਼ ਲਈ ਮਜਬੂਰ ਹਨ | ਇਨ੍ਹਾਂ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਣ ਲਈ ਜਾਇੰਟ ਫੋਰਮ ਵੱਲੋਂ ਸਖਤ ਐਕਸ਼ਨ ਕੀਤਾ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles