28.6 C
Jalandhar
Friday, October 18, 2024
spot_img

ਵਿਆਹ ਲਈ ਪੈਦਲ ਯਾਤਰਾ ‘ਤੇ 200 ਕੁਆਰੇ

ਮਾਂਡਿਆ (ਕਰਨਾਟਕਾ) : ਕਰਨਾਟਕਾ ‘ਚ 200 ਕੁਆਰੇ ਵਿਆਹ ਨਾ ਹੋਣ ਕਾਰਨ ਪੈਦਲ ਯਾਤਰਾ ਕੱਢਣ ਜਾ ਰਹੇ ਹਨ | ਮਾਮਲਾ ਮਾਂਡਿਆ ਜ਼ਿਲ੍ਹੇ ਦਾ ਹੈ | ਇੱਥੋਂ ਦੇ ਨੌਜਵਾਨ ਚਾਮਰਾਜਨਗਰ ਜ਼ਿਲ੍ਹੇ ‘ਚ ਸਥਿਤ ਐੱਮ ਐੱਮ ਹਿਲਜ਼ ਮੰਦਰ ਲਈ ਇੱਕ ਪੈਦਲ ਯਾਤਰਾ ਕਰਨਗੇ | ਅਸਲ ‘ਚ ਇੱਥੋਂ ਦੇ ਨੌਜਵਾਨਾਂ ਨੂੰ ਲਾੜੀ ਨਾ ਮਿਲਣ ਕਰਕੇ ਪ੍ਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ | ਜਿਸ ਦੇ ਹੱਲ ਲਈ ਕੁਆਰਿਆਂ ਵੱਲੋਂ ਇਹ ਯਾਤਰਾ ਕੱਢੀ ਜਾ ਰਹੀ ਹੈ | ਇਹ ਸਾਰੇ ਨੌਜਵਾਨ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਹਨ | ਉਥੇ ਹੀ ਇੱਕ ਕਿਸਾਨ ਮਹਿਲਾ ਨੇਤਾ ਨੇ ਕਿਹਾ— ਇਹ ਜ਼ਿਲ੍ਹਾ ਕਦੀ ਕੰਨਿਆ ਭਰੂਣ ਹੱਤਿਆ ਲਈ ਮਸ਼ਹੂਰ ਸੀ, ਅੱਜ ਅਸੀਂ ਇਸ ਦੀ ਕੀਮਤ ਚੁਕਾ ਰਹੇ ਹਾਂ | ਕੁਆਰਿਆਂ ਦੀ ਪੈਦਲ ਯਾਤਰਾ ‘ਚ ਕਰੀਬ 200 ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਜ਼ਿਆਦਾ ਹੈ | ਇਹ ਨੌਜਵਾਨ ‘ਬ੍ਰਹਮਾਚਾਰੀਗਲ’ ਨਾਂਅ ਦੀ ਇਸ ਪੈਦਲ ਯਾਤਰਾ ‘ਚ ਸ਼ਾਮਲ ਹੋਣਗੇ | ਯਾਤਰਾ ਦੇ ਐਲਾਨ ਤੋਂ ਬਾਅਦ ਪਹਿਲੇ ਦਿਨਾਂ ‘ਚ ਕਰੀਬ 100 ਅਣਵਿਆਹਿਆਂ ਨੇ ਆਪਣਾ ਨਾਂਅ ਦਰਜ ਕਰਾਇਆ ਹੈ | ਕੁਆਰਿਆਂ ਦੀ ਇਹ ਯਾਤਰਾ 23 ਫਰਵਰੀ ਨੂੰ ਸ਼ੁਰੂ ਹੋਵੇਗੀ | ਇਹ ਪੈਦਲ ਯਾਤਰਾ ਮਦੂਰ ਤਾਲੁਕ ਦੇ ਕੇ ਐੱਮ ਡੋਡੀ ਪਿੰਡ ਤੋਂ ਸ਼ੁਰੂ ਹੋਵੇਗੀ | ਇਸ ਦੌਰਾਨ ਯਾਤਰਾ ਤਿੰਨ ਦਿਨ ‘ਚ 105 ਕਿਲੋਮੀਟਰ ਦੀ ਦੂਰੀ ਤੈਅ ਕਰਕੇ 25 ਫਰਵਰੀ ਨੂੰ ਐੱਮ ਐੱਮ ਹਿਲਜ਼ ਪਹੁੰਚੇਗੀ | ਯਾਤਰੀਆਂ ਨੂੰ ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਯਾਤਰਾ ‘ਚ ਕੇਵਲ 30 ਸਾਲ ਤੋਂ ਜ਼ਿਆਦਾ ਉਮਰ ਦੇ ਅਣਵਿਆਹਿਆਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ |

Related Articles

LEAVE A REPLY

Please enter your comment!
Please enter your name here

Latest Articles