28.6 C
Jalandhar
Friday, October 18, 2024
spot_img

‘ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ’ ਬਣੀ ਨਵੀਂ ਜਥੇਬੰਦੀ

ਲੌਂਗੋਵਾਲ : ਇਥੇ ਪੰਜਾਬ ਭਰ ਦੇ ਕਿਸਾਨਾਂ ਦੇ ਵਿਸ਼ਾਲ ਇਕੱਠ ਦੌਰਾਨ ਨਵੀਂ ਕਿਸਾਨ ਜਥੇਬੰਦੀ ਹੋਂਦ ਵਿਚ ਆਈ ਹੈ | ਨਵੀਂ ਜਥੇਬੰਦੀ ਦਾ ਨਾਂਅ ‘ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ’ ਰੱਖਿਆ ਗਿਆ ਹੈ ਅਤੇ ਇਸ ਦੇ ਗਠਨ ਦਾ ਮੁੱਢ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਬਰਖਾਸਤਗੀ ਤੋਂ ਬਾਅਦ ਬੱਝਿਆ ਹੈ | ਮੰਚ ਤੋਂ ਨਵੇਂ ਕਿਸਾਨ ਸੰਗਠਨ ਦਾ ਝੰਡਾ, ਬੈਜ ਅਤੇ ਸੋਸ਼ਲ ਮੀਡੀਆ ਪੇਜ ਜਾਰੀ ਕੀਤਾ ਗਿਆ ਅਤੇ 9 ਮੈਂਬਰੀ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਗਿਆ | ਇਸ ਵਿਚ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਮਨਜੀਤ ਸਿੰਘ ਨਿਆਲ, ਗੁਰਮੇਲ ਸਿੰਘ ਮਹੋਲੀ, ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਗੁਰਪ੍ਰੀਤ ਕੌਰ ਬਰਾਸ, ਦੇਵਿੰਦਰ ਕੌਰ ਹਰਦਾਸਪੁਰਾ ਅਤੇ ਬਲਜੀਤ ਕੌਰ ਕਿਲ੍ਹਾ ਭਰੀਆਂ ਦੇ ਨਾਂਅ ਸ਼ਾਮਲ ਹਨ | ਇਕੱਠ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਨ੍ਹਾ ਕਦੇ ਵੀ ਜਥੇਬੰਦੀ ਦੇ ਵਿਧਾਨ ਤੋਂ ਉਲਟ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਜਥੇਬੰਦੀ ‘ਚ ਚੱਲ ਰਹੇ ਗਲਤ ਵਰਤਾਰੇ ਦੀ ਡਟ ਕੇ ਮੁਖਾਲਫਤ ਕੀਤੀ ਹੈ | ਉਨ੍ਹਾ ਕਿਹਾ ਕਿ ਬਰਖਾਸਤਗੀ ਤੋਂ ਬਾਅਦ ਸਮੁੱਚੇ ਪੰਜਾਬ ਦੇ ਕਿਸਾਨਾਂ ਦੇ ਫਤਵੇ ਅਨੁਸਾਰ ਉਨ੍ਹਾ ਪੰਜਾਬ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲੈਣ ਉਪਰੰਤ ਹੀ ਨਵੇਂ ਸੰਗਠਨ ਦੇ ਗਠਨ ਦਾ ਫੈਸਲਾ ਕੀਤਾ ਹੈ | ਉਨ੍ਹਾ ਕਿਹਾ ਕਿ ਇਹ ਜਥੇਬੰਦੀ ਕਿਸਾਨਾਂ ਦੀਆਂ ਮੰਗਾਂ ਤੇ ਕਿਸਾਨਾਂ ਵੱਲੋਂ ਕਿਸਾਨਾਂ ਲਈ ਹੀ ਹੋਂਦ ਵਿਚ ਲਿਆਂਦੀ ਗਈ ਹੈ | ਕਮੇਟੀ ਮੈਂਬਰ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ ਅਤੇ ਭਰਾਤਰੀ ਜਥੇਬੰਦੀਆਂ ਨਾਲ ਲੋਕ-ਪੱਖੀ ਫੈਸਲਿਆਂ ‘ਤੇ ਬੇਗਰਜ ਤੇ ਬਿਨਾਂ ਸ਼ਰਤ ਹਮਾਇਤ ਕਰਨ ਅਤੇ ਸਾਂਝੇ ਸੰਘਰਸ਼ਾਂ ਵੱਲ ਪਹਿਲਕਦਮੀ ਕਰਦੇ ਰਹਾਂਗੇ | ਦਿਲਬਾਗ ਸਿੰਘ ਹਰੀਗੜ੍ਹ ਅਤੇ ਗੁਰਮੇਲ ਸਿੰਘ ਮਹੋਲੀ ਨੇ ਕਿਹਾ ਕਿ ਰੱਤ ਨਿਚੋੜ ਸਰਕਾਰੀ ਨੀਤੀਆਂ ਖਿਲਾਫ ਪਿੰਡ-ਪਿੰਡ ਲਹਿਰ ਖੜੀ ਕੀਤੀ ਜਾਵੇਗੀ | ਇਸ ਤੋਂ ਇਲਾਵਾ ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਗੁਰਪ੍ਰੀਤ ਕੌਰ ਬਰਾਸ, ਦੇਵਿੰਦਰ ਕੌਰ ਹਰਦਾਸਪੁਰਾ ਅਤੇ ਬਲਜੀਤ ਕੌਰ ਕਿਲ੍ਹਾ ਭਰੀਆਂ ਨੇ ਸੰਬੋਧਨ ਕੀਤਾ | ਇਸ ਮੌਕੇ ਰਾਮ ਸਰੂਪ ਕਿਲ੍ਹਾ ਭਰੀਆਂ, ਕੁਲਵਿੰਦਰ ਸਿੰਘ ਸੋਨੀ, ਗੁਰਵਿੰਦਰ ਸਿੰਘ ਸਦਰਪੁਰਾ, ਹੈਪੀ ਨਮੋਲ, ਲੀਲਾ ਸਿੰਘ ਚੋਟੀਆਂ, ਹਰਬੰਸ ਸਿੰਘ ਮੌੜ, ਕਰਨੈਲ ਸਿੰਘ ਜੱਸੇਕਾ, ਅਮਰ ਸਿੰਘ ਲੌਂਗੋਵਾਲ, ਮੱਖਣ ਸਿੰਘ ਪਾਪੜਾ, ਕਾਲਾ ਭੁੱਲਰ, ਬਲਜੀਤ ਸਿੰਘ ਬੱਲਰਾ, ਬਿੰਦਰ ਸਿੰਘ ਦਿੜ੍ਹਬਾ, ਬਾਬਾ ਗੁਰਬਚਨ ਸਿੰਘ ਕਿਲ੍ਹਾ, ਸਤਿਗੁਰ ਸਿੰਘ ਨਮੋਲ, ਨੰਬਰਦਾਰ ਪਰਮਜੀਤ ਸਿੰਘ, ਜਸਵੀਰ ਸਿੰਘ ਮੈਦੇਵਾਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਬੀਬੀਆਂ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles