34.1 C
Jalandhar
Friday, October 18, 2024
spot_img

ਅਫਗਾਨੀ ਔਰਤ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਕਾਬੁਲ : ਅਫਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਮਹਿਬੂਬਾ ਸਿਰਾਜ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ | ਉਸ ਨੂੰ ਜੇਲ੍ਹ ਵਿਚ ਬੰਦ ਈਰਾਨੀ ਮਨੁੱਖੀ ਅਧਿਕਾਰ ਕਾਰਕੁਨ ਅਤੇ ਵਕੀਲ ਨਰਗਿਸ ਮੁਹੰਮਦੀ ਨਾਲ ਸਾਂਝੇ ਤੌਰ ‘ਤੇ ਨਾਮਜ਼ਦ ਕੀਤਾ ਗਿਆ ਹੈ | ਇਸ ਦੇ ਜੇਤੂ ਦਾ ਐਲਾਨ ਅਕਤੂਬਰ ਵਿੱਚ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਤਾਲਿਬਾਨ ਵੱਲੋਂ ਸੱਤਾ ਹਥਿਆਉਣ ਤੋਂ ਬਾਅਦ ਜਿੱਥੇ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰ ਰਹੇ ਸੈਂਕੜੇ ਕਾਰਕੁਨਾਂ ਨੇ ਅਫਗਾਨਿਸਤਾਨ ਛੱਡ ਦਿੱਤਾ ਸੀ, ਉਥੇ ਸਿਰਾਜ ਅਡੋਲ ਖੜੀ ਸੀ | ਤਾਲਿਬਾਨ ਦੀਆਂ ਧਮਕੀਆਂ ਦੇ ਬਾਵਜੂਦ 75 ਸਾਲਾ ਸਿਰਾਜ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਦੀ ਰਹੀ | ਉਹ ਘਰੇਲੂ ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ ਨੂੰ ਪਨਾਹ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ | ਉਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਸਮੇਂ ਉਸ ਦੀ ਹਿੰਮਤ ਅਤੇ ਨਿਰੰਤਰ ਯਤਨਾਂ ਨੂੰ ਧਿਆਨ ਵਿੱਚ ਰੱਖਿਆ ਗਿਆ | ਇਸ ਬਾਰੇ ਮਹਿਬੂਬਾ ਸਿਰਾਜ ਦਾ ਕਹਿਣਾ ਹੈ ਕਿ ਇਹ ਐਵਾਰਡ ਮਿਲਣਾ ਮੇਰੇ ਅਤੇ ਅਫਗਾਨਿਸਤਾਨ ਲਈ ਮਾਣ ਵਾਲੀ ਗੱਲ ਹੋਵੇਗੀ |

Related Articles

LEAVE A REPLY

Please enter your comment!
Please enter your name here

Latest Articles