ਨਵੀਂ ਦਿੱਲੀ : ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਹੁਣ ਇਨਸਾਨਾਂ ਨੂੰ ਪੁਲਾੜ ਵਿਚ ਭੇਜਣ ‘ਤੇ ਕੰਮ ਕਰ ਰਹੀ ਹੈ | ਇਸ ਲਈ ਉਸ ਨੇ ਨਾਸਾ ਦੇ ਸੀਨੀਅਰ ਸਾਇੰਟਿਸਟ ਬੁਚ ਵਿਲਮੋਰ ਤੇ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੂੰ ਚੁਣਿਆ ਹੈ | ਸੁਨੀਤਾ ਪਹਿਲਾਂ ਵੀ ਪੁਲਾੜ ਵਿਚ ਜਾ ਚੁੱਕੀ ਹੈ | ਹੁਣ ਤੱਕ ਕਈ ਪੁਲਾੜ ਯਾਨ ਇਨਸਾਨਾਂ ਨੂੰ ਪੁਲਾੜ ਵਿਚ ਲੈ ਕੇ ਗਏ ਹਨ, ਪਰ ਬੋਇੰਗ ਸਟਾਰਲਾਈਨਰ ਕੈਲਿਪਸੋ ਨਾਂਅ ਦਾ ਛੋਟਾ ਯਾਨ ਅਪ੍ਰੈਲ ਦੇ ਦੂਜੇ ਜਾਂ ਤੀਜੇ ਹਫਤੇ ਇਨਸਾਨਾਂ ਨੂੰ ਲਿਜਾਣ ਵਾਲਾ ਪਹਿਲਾ ਹੋਵੇਗਾ | ਬੁਚ ਤੇ ਸੁਨੀਤਾ ਦੋ ਹਫਤੇ ਤੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਚ ਰਹਿਣਗੇ | ਪੁਲਾੜ ਯਾਨ ਆਪਣੀ ਕੱਕਸ਼ਾ ਵਿਚ ਲੰਬੇ ਸਮੇਂ ਤੱਕ ਰਹਿ ਸਕਦਾ ਹੈ, ਜਦਕਿ ਬੋਇੰਗ ਸਟਾਰਲਾਈਨਰ ਕੋਲ ਘੱਟ ਸਮਾਂ ਹੁੰਦਾ ਹੈ | ਪੁਲਾੜ ਯਾਨ ਸਾਮਾਨ ਨਹੀਂ ਲਿਜਾ ਸਕਦਾ, ਜਦਕਿ ਬੋਇੰਗ ਸਟਾਰਲਾਈਨਰ ਪੁਲਾੜ ਵਿਚ ਉਪਕਰਣ ਤੇ ਦੂਜੇ ਗ੍ਰਹਿ ਲਈ ਹੋਰ ਸਾਮਾਨ ਲਿਜਾ ਸਕਦਾ ਹੈ | ਮਿਸ਼ਨ ਸਫਲ ਰਿਹਾ ਤਾਂ ਇਸ ਨਾਲ ਪੁਲਾੜ ਵਿਚ ਸੈਰਸਪਾਟੇ ਦੇ ਨਵੇਂ ਦਰ ਖੁੱਲ੍ਹਣਗੇ |





