ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੂਨੋ ਨੈਸ਼ਨਲ ਪਾਰਕ ‘ਚ ਲਿਆਂਦੇ ਗਏ 12 ਚੀਤਿਆਂ ਦਾ ਐਤਵਾਰ ਰਸਮੀ ਸਵਾਗਤ ਕੀਤਾ | ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਇਨ੍ਹਾਂ ਚੀਤਿਆਂ ਨਾਲ ਦੇਸ਼ ਦੇ ਵਣਜੀਵਨ ਦੀ ਵਿਭਿੰਨਤਾ ਨੂੰ ਬੜ੍ਹਾਵਾ ਮਿਲੇਗਾ | ਇਨ੍ਹਾਂ ਚੀਤਿਆਂ ਨੂੰ ਭਾਰਤੀ ਹਵਾਈ ਸੈਨਾ ਦੇ ਕਾਰਗੋ ਜਹਾਜ਼ (ਸੀ-17 ਗਲੋਬਮਾਸਟਰ) ਰਾਹੀਂ ਬੀਤੇ ਦਿਨ ਦੱਖਣੀ ਅਫਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ | ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਨ੍ਹਾਂ ਚੀਤਿਆਂ ਨੂੰ ਕੂਨੋ ਨੈਸ਼ਨਲ ਪਾਰਕ ‘ਚ ਛੱਡਣ ਦੀ ਰਸਮ ਨਿਭਾਈ ਸੀ |