ਪਟਿਆਲਾ : ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਆਪਣੀ ਉਮੀਦਵਾਰੀ ਪੇਸ਼ ਕਰ ਦਿੱਤੀ ਹੈ | ਸ਼ਨੀਵਾਰ ਰਾਤ ਪਟਿਆਲਾ ਵਿਚ ਸ਼ਿਵਰਾਤਰੀ ਸਮਾਗਮਾਂ ਦੌਰਾਨ ਪੱਤਰਕਾਰਾਂ ਨੇ ਡਾ. ਸਿੱਧੂ ਨੂੰ ਜਦੋਂ ਪੁੱਛਿਆ ਕਿ ਕੀ ਉਹ ਲੋਕ ਸਭਾ ਚੋਣ ਲੜਨਗੇ ਤਾਂ ਉਨ੍ਹਾ ਕਿਹਾ ਕਿ ਜੇ ਲੋਕ ਚਾਹੁੰਦੇ ਹਨ ਤਾਂ ਉਹ ਜ਼ਰੂਰ ਲੜਨਗੇ | ਉਨ੍ਹਾ ਇਹ ਵੀ ਕਿਹਾ ਕਿ ਪਟਿਆਲਾ ਉਨ੍ਹਾ ਦੀ ਕਰਮਭੂਮੀ ਹੈ ਤੇ ਉਹ ਇਹ ਚਾਹੁੰਦੇ ਹਨ ਕਿ ਉਹ ਇੱਥੇ ਆ ਕੇ ਸੇਵਾ ਕਰਨ | ਡਾ. ਨਵਜੋਤ ਸਿੱਧੂ ਨੇ ਪਟਿਆਲਾ ਦੇ ਮੈਡੀਕਲ ਕਾਲਜ ਤੋਂ ਸਿੱਖਿਆ ਹਾਸਲ ਕੀਤੀ ਸੀ ਤੇ ਪਟਿਆਲਾ ਦੀ ਮਾਡਲ ਟਾਊਨ ਡਿਸਪੈਂਸਰੀ ‘ਚ ਬਤੌਰ ਗਾਇਨੀ ਸਪੈਸ਼ਲਿਸਟ ਲੰਬਾ ਸਮਾਂ ਨੌਕਰੀ ਕੀਤੀ ਹੈ | ਡਾ. ਨਵਜੋਤ ਨੇ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਵੀ ਸ਼ਿਰਕਤ ਕੀਤੀ ਸੀ |