14.2 C
Jalandhar
Monday, December 23, 2024
spot_img

ਬੱਸ ‘ਚ ਪਿੱਕਅਪ ਵਾਹਨ ਵੱਜਣ ਨਾਲ ਚਾਰ ਮੌਤਾਂ

ਸੰਗਰੂਰ : ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਪਿੰਡ ਕਲੌਦੀ ਨੇੜੇ ਬੱਸ ਦੇ ਪਿੱਛੇ ਪਿੱਕਅਪ ਵਾਹਨ ਵੱਜਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 21 ਜਣੇ ਜ਼ਖਮੀ ਹੋ ਗਏ | ਜ਼ਿਲ੍ਹਾ ਮੋਗਾ ਦੇ ਪਿੰਡ ਢਿੱਲਵਾਂ ਵਾਲਾ ਤੋਂ 25 ਜਣੇ ਪਿੱਕ-ਅੱਪ ਵਾਹਨ ‘ਚ ਮਾਤਾ ਕਾਲੀ ਦੇਵੀ ਮੰਦਰ ਪਟਿਆਲਾ ਮੱਥਾ ਟੇਕਣ ਗਏ ਸੀ | ਪਿੰਡ ਪਰਤਦਿਆਂ ਸੰਗਰੂਰ ਨੇੜੇ ਹਾਦਸਾ ਵਾਪਰ ਗਿਆ | ਸਾਰੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਮਹੀਨੇ ਦੀ ਬੱਚੀ ਤੇ ਦੋ ਔਰਤਾਂ ਸਮੇਤ ਚਾਰ ਦੀ ਮੌਤ ਹੋ ਗਈ | ਸੀਨੀਅਰ ਮੈਡੀਕਲ ਅਫਸਰ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਤਿੰਨ ਜ਼ਖਮੀਆਂ ਨੂੰ ਪਟਿਆਲਾ ਰੈਫਰ ਕਰਨਾ ਪਿਆ | ਬਾਕੀਆਂ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles