ਸ਼ਿਮਲਾ : ਇੱਥੇ ਸ਼ਨੀਵਾਰ ਦੀ ਰਾਤ 14.4 ਡਿਗਰੀ ਨਾਲ ਫਰਵਰੀ ਦੀ ਸਭ ਤੋਂ ਗਰਮ ਰਾਤ ਰਹੀ | ਦਿਨ 23.2 ਡਿਗਰੀ ਨਾਲ ਸਭ ਤੋਂ ਗਰਮ ਰਿਹਾ | ਇਸ ਤੋਂ ਪਹਿਲਾਂ 19 ਫਰਵਰੀ 2006 ਵਿਚ ਵੱਧ ਤੋਂ ਵੱਧ ਤਾਪਮਾਨ 22.6 ਡਿਗਰੀ ਰਿਕਾਰਡ ਕੀਤਾ ਗਿਆ ਸੀ | ਧਰਮਸ਼ਾਲਾ ਵਿਚ 28.5 ਡਿਗਰੀ ਤਾਪਮਾਨ ਨਾਲ 52 ਸਾਲ ਦਾ ਰਿਕਾਰਡ ਟੁੱਟ ਗਿਆ | ਇਸ ਤੋਂ ਪਹਿਲਾਂ 1971 ਵਿਚ 28 ਡਿਗਰੀ ਨੋਟ ਕੀਤਾ ਗਿਆ ਸੀ | ਫਰਵਰੀ ਵਿਚ ਦੇਸ਼ ਦੇ ਕਈ ਰਾਜਾਂ ‘ਚ ਮੌਸਮ ਗਰਮ ਹੋ ਚੁੱਕਾ ਹੈ | ਰਾਜਸਥਾਨ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਯੂ ਪੀ, ਹਿਮਾਚਲ, ਬਿਹਾਰ ਤੇ ਛੱਤੀਸਗੜ੍ਹ ਵਿਚ ਸਰਦੀ ਦੀ ਰੁੱਤ ਲੱਗਭੱਗ ਜਾ ਚੁੱਕੀ ਹੈ | ਰਾਜਸਥਾਨ ਦੇ ਬਾੜਮੇਰ ਵਿਚ ਤਾਪਮਾਨ 37.6 ਡਿਗਰੀ ਤੱਕ ਪੁੱਜ ਚੁੱਕਾ ਹੈ | ਪੰਜਾਬ ਤੇ ਹਰਿਆਣਾ ‘ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ | ਚੰਡੀਗੜ੍ਹ ‘ਚ ਘੱਟੋ-ਘੱਟ ਤਾਪਮਾਨ 14.2 ਡਿਗਰੀ ਸੈਲਸੀਅਸ ਰਿਹਾ | ਅੰਮਿ੍ਤਸਰ ‘ਚ 13.1, ਲੁਧਿਆਣਾ ‘ਚ 11.7, ਪਟਿਆਲਾ ‘ਚ 12.7, ਪਠਾਨਕੋਟ ‘ਚ 14.6 ਤੇ ਮੁਹਾਲੀ ‘ਚ 16 ਡਿਗਰੀ ਰਿਹਾ | ਅੰਮਿ੍ਤਸਰ ‘ਚ ਵੱਧ ਤੋਂ ਵੱਧ ਤਾਪਮਾਨ 27.3 ਡਿਗਰੀ, ਲੁਧਿਆਣਾ ‘ਚ 27.4, ਪਟਿਆਲਾ ‘ਚ 26.7, ਪਠਾਨਕੋਟ ਤੇ ਮੁਹਾਲੀ ‘ਚ 28 ਡਿਗਰੀ ਰਿਹਾ |