ਲੱਕੀ ਖੋਖਰ ਸਣੇ 6 ਗਿ੍ਫਤਾਰ

0
253

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਅਪਰਾਧਿਕ ਗਰੋਹਾਂ, ਦਹਿਸ਼ਤੀ ਸਮੂਹਾਂ ਅਤੇ ਡਰੱਗ ਮਾਫੀਆ ਦਰਮਿਆਨ ਗਠਜੋੜ ਦੇ ਮਾਮਲਿਆਂ ‘ਚ ਨਾਮਜ਼ਦ ਅੱਤਵਾਦੀਆਂ ਦੇ ਕਰੀਬੀ ਸਹਿਯੋਗੀ ਸਮੇਤ ਛੇ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਇਹ ਗਿ੍ਫਤਾਰੀਆਂ ਐੱਨ ਆਈ ਏ ਵੱਲੋਂ ਗਠਜੋੜ ਦਾ ਪਰਦਾਫਾਸ਼ ਕਰਨ ਲਈ ਮੰਗਲਵਾਰ ਨੂੰ ਅੱਠ ਰਾਜਾਂ ‘ਚ 76 ਥਾਵਾਂ ‘ਤੇ ਛਾਪੇਮਾਰੀ ਕਰਨ ਤੋਂ ਬਾਅਦ ਹੋਈਆਂ ਹਨ | ਗਿ੍ਫਤਾਰ ਕੀਤੇ ਗਏ ਵਿਅਕਤੀਆਂ ‘ਚ ਕੈਨੇਡਾ ਰਹਿੰਦੇ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਕਰੀਬੀ ਸਾਥੀ ਲੱਕੀ ਖੋਖਰ ਉਰਫ ਡੈਨਿਸ ਵੀ ਸ਼ਾਮਲ ਹੈ | ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ-ਐੱਨ ਸੀ ਆਰ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ‘ਚ ਮਾਰੇ ਗਏ ਛਾਪਿਆਂ ‘ਚ ਗਿ੍ਫਤਾਰ ਕੀਤੇ ਗਏ ਹੋਰ ਵਿਅਕਤੀਆਂ ‘ਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਸਾਥੀ ਸ਼ਾਮਲ ਹਨ | ਬਠਿੰਡਾ ਦੇ ਰਹਿਣ ਵਾਲੇ ਖੋਖਰ ਨੂੰ ਮੰਗਲਵਾਰ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਗਿ੍ਫਤਾਰ ਕੀਤਾ ਗਿਆ | ਐੱਨ ਆਈ ਏ ਨੇ ਕਿਹਾ ਕਿ ਉਹ ਅਰਸ਼ ਡਾਲਾ ਦੇ ਸਿੱਧੇ ਅਤੇ ਲਗਾਤਾਰ ਸੰਪਰਕ ‘ਚ ਸੀ ਅਤੇ ਉਸ ਨੇ ਉਸ ਲਈ ਭਰਤੀ ਕੀਤੀ ਸੀ, ਇਸ ਤੋਂ ਇਲਾਵਾ ਦਹਿਸ਼ਤਗਰਦੀ ਨਾਲ ਸੰਬੰਧਤ ਗਤੀਵਿਧੀਆਂ ਲਈ ਫੰਡ ਪ੍ਰਾਪਤ ਕੀਤਾ ਸੀ | ਖੋਖਰ ਤੋਂ ਇਲਾਵਾ ਲਖਵੀਰ ਸਿੰਘ, ਹਰਪ੍ਰੀਤ, ਦਲੀਪ ਬਿਸ਼ਨੋਈ, ਸੁਰਿੰਦਰ ਉਰਫ ਚੀਕੂ ਚੌਧਰੀ ਅਤੇ ਹਰੀ ਓਮ ਉਰਫ ਟੀਟੂ ਨੂੰ ਵੀ ਗਿ੍ਫਤਾਰ ਕੀਤਾ ਗਿਆ ਹੈ |

LEAVE A REPLY

Please enter your comment!
Please enter your name here