10.7 C
Jalandhar
Sunday, December 22, 2024
spot_img

ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਨੂੰ ਉਚੇਚਾ ਇਜਲਾਸ

ਚੰਡੀਗੜ੍ਹ/ਅੰਮਿ੍ਤਸਰ (ਜਸਬੀਰ ਪੱਟੀ)-ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਵੱਲੋਂ ਬੀਤੇ ਦਿਨਾਂ ਅੰਦਰ ਗੁਰਦੁਆਰਿਆਂ ‘ਤੇ ਕੀਤੇ ਗਏ ਕਬਜ਼ਿਆਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਮਾਰਚ ਨੂੰ ਸ੍ਰੀ ਅੰਮਿ੍ਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਉਚੇਚਾ ਇਜਲਾਸ ਸੱਦ ਲਿਆ ਹੈ | ਇਹ ਫੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ 72 ਘੰਟਿਆਂ ਦੇ ਨੋਟਿਸ ‘ਤੇ ਇਕ ਨੁਕਾਤੀ ਏਜੰਡਾ ਵਿਚਾਰਨ ਲਈ ਹੋਈ ਇਕੱਤਰਤਾ ‘ਚ ਕੀਤਾ ਗਿਆ | ਇੱਥੇ ਕਲਗੀਧਰ ਨਿਵਾਸ ਵਿਖੇ ਸ਼ੁੱਕਰਵਾਰ ਹੋਈ ਇਕੱਤਰਤਾ ਦੌਰਾਨ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹਰਿਆਣਾ ਸਰਕਾਰ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਆਪਣੇ ਅਧੀਨ ਚਲਾਉਣ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ ਭਾਜਪਾ ਦਾ ਸਿੱਖ ਕੌਮ ‘ਤੇ ਵੱਡਾ ਹਮਲਾ ਕਰਾਰ ਦਿੱਤਾ ਗਿਆ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ ਹੇਠ ਹਰਿਆਣਾ ਦੀ ਸਰਕਾਰ ਨੇ ਸਿੱਖ ਗੁਰਧਾਮਾਂ ਨੂੰ ਆਪਣੇ ਕਬਜ਼ੇ ਹੇਠ ਲੈਣ ਦਾ ਘਿਨੌਣਾ ਯਤਨ ਕੀਤਾ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਐਡਹਾਕ ਕਮੇਟੀ ਨੂੰ ਧੱਕੇ ਨਾਲ ਗੁਰੂ ਘਰਾਂ ਦਾ ਪ੍ਰਬੰਧ ਦਵਾਉਣ ਲਈ ਮਰਯਾਦਾ ਦੀ ਘੋਰ ਉਲੰਘਣਾ ਕੀਤੀ ਗਈ ਅਤੇ ਪੁਲਸ ਕਰਮੀ ਜੋੜੇ ਪਾ ਕੇ ਗੁਰਦੁਆਰਾ ਪਰਕਰਮਾਂ ਅੰਦਰ ਦਾਖ਼ਲ ਹੋਏ | ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅਤੇ ਐਡਹਾਕ ਕਮੇਟੀ ਦੀ ਇਸ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ | ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਵਿਰੁੱਧ ਭੁਗਤ ਰਹੀ ਹੈ | ਕੋਰਟ ਦੇ ਫੈਸਲੇ ‘ਚ ਸਪੱਸ਼ਟ ਹੈ ਕਿ ਹਰਿਆਣਾ ਕਮੇਟੀ ਕਾਰਜਸ਼ੀਲ ਕਰਨ ਲਈ ਚੋਣ ਕੀਤੀ ਜਾਵੇ ਅਤੇ ਚੁਣੇ ਜਾਣ ਵਾਲੇ ਮੈਂਬਰ ਅੰਮਿ੍ਤਧਾਰੀ ਹੋਣ, ਪਰ ਸਰਕਾਰ ਵੱਲੋਂ ਨਾਮਜ਼ਦ ਕਮੇਟੀ ‘ਚ ਵੱਡੀ ਗਿਣਤੀ ਮੈਂਬਰ ਰਹਿਤ ਤੋਂ ਸੱਖਣੇ ਹਨ | ਇਸ ਤੋਂ ਇਲਾਵਾ ਨੋਟੀਫਿਕੇਸ਼ਨ ਰਾਹੀਂ ਕਮੇਟੀ ਚੁਣਨ ਦੀ ਪ੍ਰਕਿਰਿਆ ਵੀ ਗੈਰ-ਸੰਵਿਧਾਨਕ ਹੈ, ਕਿਉਂਕਿ ਇਹ 24 ਅਕਤੂਬਰ 2022 ਨੂੰ ਗਵਰਨਰ ਰਾਹੀਂ ਆਰਡੀਨੈਂਸ ਜਾਰੀ ਕਰਵਾ ਕੇ ਗੁਰੂ ਘਰ ਦੇ ਪ੍ਰਬੰਧ ‘ਤੇ ਸਰਕਾਰੀ ਕਬਜ਼ੇ ਦਾ ਰਾਹ ਬਣਾਇਆ ਗਿਆ ਹੈ |
ਸ਼੍ਰੋਮਣੀ ਕਮੇਟੀ ਨੇ ਇਸ ਸੰਬੰਧ ‘ਚ ਇਕ ਪੰਜ ਮੈਂਬਰੀ ਕਮੇਟੀ ਸਥਾਪਤ ਕੀਤੀ ਸੀ, ਜਿਸ ਦੀ ਰਿਪੋਰਟ ਸ਼ੁੱਕਰਵਾਰ ਦੀ ਅੰਤਿ੍ੰਗ ਕਮੇਟੀ ਵਿਚ ਵਿਚਾਰੀ ਗਈ ਹੈ | ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਵਿਚ ਸਪੱਸ਼ਟ ਹੋਇਆ ਹੈ ਕਿ ਹਰਿਆਣਾ ਐਡਹਾਕ ਕਮੇਟੀ ਨੇ ਸਰਕਾਰ ਦੀ ਸਰਪ੍ਰਸਤੀ ਹੇਠ ਗੁਰੂ ਘਰਾਂ ਵਿਚ ਧੱਕੇਸ਼ਾਹੀ ਕੀਤੀ ਹੈ |

Related Articles

LEAVE A REPLY

Please enter your comment!
Please enter your name here

Latest Articles