ਜਲੰਧਰ (ਰਾਜੇਸ਼ ਥਾਪਾ)-ਮਰਹੂਮ ਰਵਿੰਦਰ ਸਿੰਘ ਨਮਿਤ ਪਾਠ ਦਾ ਭੋਗ 26 ਫਰਵਰੀ (ਐਤਵਾਰ) ਨੂੰ ਗੁਰਦੁਆਰਾ ਸੱਚਖੰਡ ਸਾਹਿਬ ਅਮਨ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਵਿਖੇ 12 ਤੋਂ 1 ਵਜੇ ਤੱਕ ਪਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ‘ਨਵਾਂ ਜ਼ਮਾਨਾ’ ਪਰਵਾਰ ਦੀ ਮੈਂਬਰ ਸੁਖਵਿੰਦਰ ਕੌਰ ਦੇ ਪਤੀ, ਜਿਨ੍ਹਾ ਦਾ ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ | ਉਹਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਵਿਖੇ ਪਾਇਆ ਜਾਵੇਗਾ |