ਨਵੀਂ ਦਿੱਲੀ : ਪੂਰਨੀਆ ‘ਚ ਮਹਾਂਗਠਜੋੜ ਦੀ ਮਹਾਂਰੈਲੀ ਦੇ ਮੰਚ ‘ਤੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਚਾਹੇ ਨਹੀਂ ਸਨ, ਪਰ ਸਾਲਾਂ ਬਾਅਦ ਲਾਲੂ ਨੂੰ ਵਰਚੁਅਲ ਸੁਨਣ ਵਾਲਿਆਂ ਤੋਂ ਉਤਸ਼ਾਹਤ ਸਨ | ਇਸੇ ਉਤਸ਼ਾਹ ਨੂੰ ਦੇਖਦੇ ਹੋਏ ਰਾਜਦ ਪ੍ਰਧਾਨ ਨੇ ਕਿਹਾ, ਖੁਸ਼ ਹੈ ਕਿ ਪੂਰਨੀਆ ‘ਚ ਲੱਖਾਂ ਦੀ ਭੀੜ ਇਕੱਠੀ ਹੋਈ | ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਅੱਜ ਦੇਸ਼ ਟੁਕੜੇ-ਟੁਕੜੇ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕਾ ਹੈ, ਭਾਜਪਾਈਆਂ ਨੂੰ ਕੋਈ ਸ਼ਰਮ ਨਹੀਂ | ਆਪਣੇ ਅੰਦਾਜ਼ ‘ਚ ਲਾਲੂ ਪ੍ਰਸਾਦ ਨੇ ਕਿਹਾ ਕਿ ਆਰ ਐੱਸ ਐੱਸ-ਭਾਜਪਾ ਦਾ ਰੱਥ ਉਦੋਂ ਵੀ ਬਿਹਾਰ ‘ਚ ਰੋਕਿਆ ਗਿਆ ਸੀ, ਇਸ ਵਾਰ ਇਸ ਕੰਮ ਨੂੰ ਬਿਹਾਰ ‘ਚ ਕੀਤਾ ਜਾਵੇਗਾ | ਲਾਲੂ ਨੇ ਸਭ ਤੋਂ ਪਹਿਲਾਂ ਭੀੜ ਨੂੰ ਲੈ ਕੇ ਕਿਹਾ ਕਿ ਇਹ ਇਕਜੁਟਤਾ ਇਹ ਪ੍ਰਮਾਣਿਤ ਕਰੇਗੀ ਕਿ ਭਵਿੱਖ ‘ਚ ਜੋ ਲੋਕਸਭਾ ਚੋਣਾਂ ਹੋਣ ਵਾਲੀਆਂ ਹਨ, ਉਹ ਅਸੀਂ ਇਸ ਏਕਤਾ ਦੇ ਨਾਲ ਲੜਾਂਗੇ ਤਾਂ ਕਿ ਭਾਜਪਾ-ਆਰ ਅੱੈਸ ਐੱਸ ਦਾ ਸਫਾਇਆ ਹੋ ਜਾਵੇ | ਉਨ੍ਹਾ ਕਿਹਾ ਕਿ ਭਾਜਪਾ ਕੋਈ ਪਾਰਟੀ ਨਹੀਂ, ਆਰ ਐੱਸ ਐੱਸ ਦਾ ਮਖੌਟਾ ਹੈ | ਦੋਵੇਂ ਰਾਖਵਾਂਕਰਨ ਵਿਰੋਧੀ ਹਨ | ਦੇਸ਼ ‘ਚ ਤਾਨਾਸ਼ਾਹ ਨਰੇਂਦਰ ਮੋਦੀ ਸਰਕਾਰ ਹੈ | ਇਸ ‘ਚ ਅਸੀਂ ਸਾਰੇ ਦੇਸ਼ ਨੂੰ ਬਚਾਉਣ ਲਈ, ਲੋਕਤੰਤਰ ਨੂੰ ਬਚਾਉਣ, ਸੰਵਿਧਾਨ ਨੂੰ ਬਚਾਉਣ ਲਈ ਇਕਜੁੱਟ ਰਹਾਂਗੇ | ਲਾਲੂ ਪ੍ਰਸਾਦ ਨੇ ਕਿਹਾ ਕਿ ਬਿਹਾਰ ਪਰਿਵਰਤਨ ਕਰਦਾ ਹੈ ਤਾਂ ਦੇਸ਼ ‘ਤੇ ਅਸਰ ਪੈਂਦਾ ਹੈ | ਲਾਲੂ ਨੇ ਕਿਹਾ ਕਿ ਅਸੀਂ ਅਤੇ ਨਿਤਿਸ਼ ਇੱਕ ਹੋ ਗਏ ਹਾਂ | ਕੋਈ ਭੁਲੇਖੇ ‘ਚ ਨਾ ਰਹੇ | ਗਠਜੋੜ ਵਿਚਾਰਧਾਰਾ ਦਾ ਹੈ | ਅਸੀਂ 2024-25 ਦੀਆਂ ਚੋਣਾਂ ‘ਚ ਇਸੇ ਏਕਤਾ ਨਾਲ ਰਿਕਾਰਡ ਤੋੜਾਂਗੇ |