ਫਿਲੌਰ (ਨਿਰਮਲ)-ਡੀ ਐੱਸ ਪੀ ਜਗਦੀਸ਼ ਰਾਜ ਨੇ ਦੱਸਿਆ ਕਿ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਮਾਰੇ ਗਏ ਗੈਂਗਸਟਰ ਤੇਜਿੰਦਰ ਤੇਜਾ ਦੇ ਸਾਥੀ ਮਨਪ੍ਰੀਤ ਸਿੰਘ ਉਰਫ ਵਿੱਕੀ ਵਲੈਤੀਆ ਵਾਸੀ ਪੱਤੀ ਬਾਦਲ ਕੀ ਬੁੰਡਾਲਾ ਥਾਣਾ ਗੁਰਾਇਆ ਨੂੰ ਇੱਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 02 ਰੌਂਦ ਜ਼ਿੰਦਾ ਸਮੇਤ ਗਿ੍ਫਤਾਰ ਕੀਤਾ ਹੈ |
ਡੀ ਐੱਸ ਪੀ ਮੁਤਾਬਕ ਮੁਢਲੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਉਰਫ ਪੀਤਾ ਵਾਸੀ ਢੇਸੀਆ ਕਾਹਨਾਂ ਉਸ ਦਾ ਦੋਸਤ ਸੀ, ਜਿਸ ਦੇ ਜ਼ਰੀਏ ਉਹ ਤੇਜਾ ਗੈਂਗਸਟਰ ਅਤੇ ਮਨੀ ਨੂੰ ਜਾਣਦਾ ਸੀ | 20 ਫਰਵਰੀ ਦੀ ਰਾਤ ਨੂੰ ਉਹ ਕੰਦੋਲਾਂ ਕਲਾਂ ਥਾਣਾ ਨੂਰਮਹਿਲ ਵਿਖੇ ਆਪਣੀ ਭੂਆ ਦੇ ਘਰ ਹਾਜ਼ਰ ਸੀ, ਜਿੱਥੇ ਤੇਜਾ, ਮਨੀ ਅਤੇ ਅਮਨਪ੍ਰੀਤ ਪੀਤਾ ਉਸ ਕੋਲ ਦੋ ਗੱਡੀਆਂ ਸਕਾਰਪੀਓ ਅਤੇ ਥਾਰ ‘ਤੇ ਆਏ ਸੀ | ਸਕਾਰਪੀਓ ਗੱਡੀ ਉਸ ਨੇ ਕੰਦੋਲਾਂ ਕਲਾਂ ਵਿਖੇ ਰੋਕ ਦਿੱਤੀ ਅਤੇ ਥਾਰ ਵਿੱਚ ਇਹਨਾਂ ਤਿੰਨਾਂ ਨਾਲ ਸਵਾਰ ਹੋ ਕੇ ਉਹ ਪਿੰਡ ਬੁੰਡਾਲਾ ਦਾਣਾ ਮੰਡੀ ਚਲੇ ਗਏ ਸੀ | ਪੀਤਾ, ਤੇਜਾ ਅਤੇ ਮਨੀ ਉਸ ਦੇ ਕੋਲੋਂ ਹੀ ਗਏ ਸੀ ਅਤੇ ਇਹਨਾਂ ਨੇ ਉਸ ਨੂੰ ਨਜਾਇਜ਼ ਅਸਲਾ ਵੀ ਦਿੱਤਾ ਸੀ | ਜਦੋਂ ਉਸ ਨੂੰ ਪਤਾ ਲੱਗਾ ਕਿ ਇਹਨਾਂ ਤਿੰਨਾਂ ਦਾ ਡੇਰਾਬੱਸੀ ਵਿਖੇ ਪੁਲਸ ਨਾਲ ਐਨਕਾਊਾਟਰ ਹੋਇਆ ਹੈ ਤਾਂ ਉਹ ਸਕਾਰਪੀਓ ਗੱਡੀ ਲੈ ਕੇ ਏਰੀਆ ਤੋਂ ਬਾਹਰ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ |




