36.9 C
Jalandhar
Friday, March 29, 2024
spot_img

ਸਰਹੱਦੀ ਸੁਰੱਖਿਆ ਲਈ ਕੇਂਦਰੀ ਤੇ ਰਾਜ ਏਜੰਸੀਆਂ ਵਿਚਾਲੇ ਤਾਲਮੇਲ ‘ਤੇ ਜ਼ੋਰ

ਨਵੀਂ ਦਿੱਲੀ : ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਇੱਥੇ ਕੇਂਦਰੀ ਗ੍ਰਹਿ ਮੰਤਰੀ ਨਾਲ 40 ਮਿੰਟ ਦੀ ਗੱਲਬਾਤ ਵਿਚ ਪਾਕਿਸਤਾਨ ਤੋਂ ਆਉਣ ਵਾਲੇ ਡਰੋਨਾਂ ਤੇ ਡਰੱਗ ਸਮਗਲਿੰਗ ਬਾਰੇ ਚਰਚਾ ਕੀਤੀ | ਨਾਲ ਹੀ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰੀ ਤੇ ਰਾਜ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ ਕਾਇਮ ਕਰਨ ‘ਤੇ ਜ਼ੋਰ ਦਿੱਤਾ | ਮਾਨ ਨੇ ਪਾਕਿਸਤਾਨ ਵੱਲੋਂ ਡਰੱਗ ਮਾਫੀਆਂ ਨੂੰ ਸਰਪ੍ਰਸਤੀ ਦੇਣ ਦੀ ਗੱਲ ਕਹੀ | ਮਾਨ ਨੇ ਅਮਨ-ਕਾਨੂੰਨ ਦੇ ਮਾਮਲੇ ਵਿਚ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਤਾਲਮੇਲ ‘ਤੇ ਚਰਚਾ ਕੀਤੀ | ਉਨ੍ਹਾ ਬੀਤੇ ਦਿਨੀਂ ਫੜੇ ਗੈਂਗਸਟਰਾਂ ਬਾਰੇ ਵੀ ਚਰਚਾ ਕੀਤੀ | ਉਨ੍ਹਾ ਚੰਡੀਗੜ੍ਹ ਵਿਚ ਪੰਜਾਬ ਕੈਡਰ ਦੇ ਆਈ ਪੀ ਐੱਸ ਨੂੰ ਐੱਸ ਐੱਸ ਪੀ ਲਾਉਣ ਲਈ ਕਿਹਾ | ਸਰਹੱਦ ‘ਤੇ ਕੰਡਿਆਲੀ ਤਾਰ ਕੋਲ ਖੇਤੀ ਕਰਨ ਵਿਚ ਕਿਸਾਨਾਂ ਨੂੰ ਆ ਰਹੀ ਮੁਸ਼ਕਲ ਬਾਰੇ ਵੀ ਚਰਚਾ ਕੀਤੀ | ਉਨ੍ਹਾ ਪੰਜਾਬ ਨੂੰ ਲੰਬੇ ਸਮੇਂ ਤੋਂ ਨਹੀਂ ਮਿਲ ਰਹੇ ਪੇਂਡੂ ਵਿਕਾਸ ਫੰਡ ਨੂੰ ਜਾਰੀ ਕਰਨ ਦੀ ਮੰਗ ਕੀਤੀ |

Related Articles

LEAVE A REPLY

Please enter your comment!
Please enter your name here

Latest Articles