34.8 C
Jalandhar
Thursday, April 25, 2024
spot_img

ਸ਼੍ਰੋਮਣੀ ਕਮੇਟੀ ਦੇ ਅਜਲਾਸ ‘ਚ ਮੀਡੀਆ ‘ਤੇ ਰੋਕ ਲੋਕਤੰਤਰ ਦੇ ਕਤਲ ਦੇ ਤੁੱਲ : ਪੱਟੀ

ਅੰਮਿ੍ਤਸਰ (ਜਸਬੀਰ ਸਿੰਘ ਪੱਟੀ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਅਜਲਾਸ ਦੀ ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਇਹ ਵਧੀਕੀ ਬਾਬੇ ਨਾਨਕ ਦੇ ਫਲਸਫੇ ਦੇ ਪੂਰੀ ਤਰ੍ਹਾਂ ਉਲਟ ਹੈ ਤੇ ਲੋਕਤੰਤਰ ਦਾ ਕਤਲ ਕਰਨ ਦੇ ਤੁਲ ਹੈ | ਦੇਸ਼ ਦੀ ਪਾਰਲੀਮੈਂਟ ‘ਤੇ ਵੱਖ-ਵੱਖ ਸੂਬਾਈ ਵਿਧਾਨ ਸਭਾਵਾਂ ਵਿੱਚ ਪੱਤਰਕਾਰਾਂ ਨੂੰ ਕਵਰੇਜ ਕਰਨ ਦੀ ਇਜਾਜ਼ਤ ਹੈ ਤਾਂ ਫਿਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਮੀਡੀਆ ਕਵਰੇਜ ‘ਤੇ ਰੋਕ ਲਗਾਉਣਾ ਘੋਰ ਅਪਰਾਧਿਕ ਕਾਰਵਾਈ ਹੈ |
ਪੱਟੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੱਤਰਕਾਰਾਂ ਨੂੰ ਹਰ ਅਜਲਾਸ ਦੀ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਤੇ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤਾਂ ਪੱਤਰਕਾਰਾਂ ਨੂੰ ਨਾਲ ਲੈ ਕੇ ਅਜਲਾਸ ਵਿੱਚ ਜਾਂਦੇ ਸਨ ਤੇ ਇੱਥੋਂ ਤੱਕ ਕਹਿੰਦੇ ਸਨ ਕਿ ਪੱਤਰਕਾਰਾਂ ਬਗੈਰ ਤਾਂ ਅਜਲਾਸ ਅਧੂਰਾ ਹੀ ਰਹੇਗਾ | ਅਜਲਾਸ ਦੀ ਕਵਰੇਜ ਕਰਨਾ ਪੱਤਰਕਾਰਾਂ ਦਾ ਆਪਣਾ ਕੋਈ ਨਿੱਜੀ ਹਿੱਤ ਨਹੀਂ, ਸਗੋਂ ਜਨਤਕ ਪ੍ਰਣਾਲੀ ਦਾ ਇੱਕ ਹਿੱਸਾ ਤੇ ਮੀਡੀਆ ਦਾ ਬੁਨਿਆਦੀ ਹੱਕ ਹੈ | ਪੱਤਰਕਾਰ ਲੋਕਾਂ ਤੇ ਸੰਸਥਾ ਵਿਚਕਾਰ ਸੰਪਰਕ ਸਾਧਨ ਦਾ ਕੰਮ ਕਰਦੇ ਹਨ ਤੇ ਸੰਸਥਾਵਾਂ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ, ਇਸ ਲਈ ਇਸ ਅਜਲਾਸ ਤੋਂ ਪੱਤਰਕਾਰਾਂ ਨੂੰ ਦੂਰ ਰੱਖਣਾ ਜਿੱਥੇ ਬਾਬੇ ਨਾਨਕ ਦੇ ਜਨਤਕ ਤੌਰ ‘ਤੇ ਸੰਵਾਦ ਰਚਾਉਣ ਦੇ ਫਲਸਫੇ ਦੇ ਵਿਰੁੱਧ ਹੈ, ਉਥੇ ਲੋਕਤਾਂਤਰਿਕ ਕਦਰਾਂ-ਕੀਮਤਾਂ ਦੀ ਵੀ ਉਲੰਘਣਾ ਹੈ | ਪੱਤਰਕਾਰ ਐਸੋਸੀਏਸ਼ਨ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰਾਂ ਤੇ ਅਧਿਕਾਰੀਆਂ ਦੀ ਇਸ ਤਾਨਾਸ਼ਾਹੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਤੇ ਇਸ ਤਾਨਾਸ਼ਾਹੀ ਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਚੁਨੌਤੀ ਵੀ ਦੇਵੇਗੀ |ਇਸੇ ਤਰ੍ਹਾਂ ਕਿਸਾਨ ਆਗੂ ਤੇ ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਵੀ ਮੀਡੀਆ ਨੂੰ ਇਜਲਾਸ ਵਿੱਚੋਂ ਦੂਰ ਰੱਖਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਾਦਲ ਦਲ ਦਾ ਕਬਜ਼ਾ ਹੁਣ ਸ਼੍ਰੋਮਣੀ ਕਮੇਟੀ ‘ਤੇ ਆਖਰੀ ਦਮ ‘ਤੇ ਹੈ ਤੇ ਜਦੋਂ ਕਿਸੇ ਦਾ ਆਖਰੀ ਸਮਾਂ ਆਉਂਦਾ ਹੈ ਤਾਂ ਉਸ ਦੀ ਮੱਤ ਮਾਰੀ ਜਾਂਦੀ ਹੈ | ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮੱਤ ਮਾਰੀ ਗਈ ਹੈ, ਜਿਹੜਾ ਹਰਿਆਣਾ ਕਮੇਟੀ ਦੀ ਹਾਰੀ ਹੋਈ ਲੜਾਈ ਲੜ ਰਿਹਾ ਹੈ | ਉਹਨਾਂ ਕਿਹਾ ਕਿ ਜਿੱਥੇ ਇਤਿਹਾਸ ਵਿੱਚ ਲਿਖਿਆ ਜਾਵੇਗਾ ਕਿ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੋਫਾੜ ਹੋਈ, ੳੇੁਥੇ ਇਹ ਵੀ ਲਿਖਿਆ ਜਾਵੇਗਾ ਕਿ ਸ਼੍ਰੋਮਣੀ ਕਮੇਟੀ ਦਾ ਬਾਬਰੀਕਰਨ ਵੀ ਇਸੇ ਪ੍ਰਧਾਨ ਦੇ ਸਮੇਂ ਹੀ ਹੋਇਆ | ਉਹਨਾ ਕਿਹਾ ਕਿ ਉਹ ਆਪਣੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰਨਗੇ ਤੇ ਜੇਕਰ ਇਸ ਤਾਨਾਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਕਾਨੂੰਨ ਇਜਾਜ਼ਤ ਦਿੰਦਾ ਹੋਇਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਜ਼ਰੂਰ ਖੜਕਾਉਣਗੇ ਤਾਂ ਕਿ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਮਿਲ ਸਕੇ |

Related Articles

LEAVE A REPLY

Please enter your comment!
Please enter your name here

Latest Articles