ਨਵੀਂ ਦਿੱਲੀ : ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ‘ਚ ਸਰਵੋਦਿਆ ਕੰਨਿਆ ਵਿਦਿਆਲਾ ਦੇ ਬਾਹਰ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹਮਾਇਤ ‘ਚ ਲੱਗੇ ਪੋਸਟਰ ਖਿਲਾਫ ਐੱਫ ਆਈ ਆਰ ਦਰਜ ਕੀਤੀ ਗਈ ਹੈ | ਵੱਡੇ ਸਾਰੇ ਪੋਸਟਰ ‘ਤੇ ‘ਆਈ ਲਵ ਮਨੀਸ਼ ਸਿਸੋਦੀਆ’ ਲਿਖਿਆ ਹੈ | ਸੀ ਬੀ ਆਈ ਨੇ ‘ਆਪ’ ਆਗੂ ਨੂੰ ਦਿੱਲੀ ਐਕਸਾਈਜ਼ ਕੇਸ ‘ਚ ਪਿਛਲੇ ਐਤਵਾਰ ਨੂੰ ਗਿ੍ਫਤਾਰ ਕੀਤਾ ਸੀ | ਐੱਫ ਆਈ ਆਰ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਪੋਸਟਰ ਲਾਉਣ ਲਈ ਡੈਸਕ ਸਕੂਲ ਪਿ੍ੰਸੀਪਲ ਵੱਲੋਂ ਮੁਹੱਈਆ ਕਰਵਾਏ ਗਏ ਸਨ | ਐੱਫ ਆਈ ਆਰ ‘ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਐਕਸਾਈਜ਼ ਪਾਲਿਸੀ ਕੇਸ ‘ਚ ਗਿ੍ਫਤਾਰ ਸਿਸੋਦੀਆ ਨੂੰ ਇੰਜ ਵਡਿਆਉਣਾ ਸੰਵਿਧਾਨ ਦਾ ਮਖੌਲ ਉਡਾਉਣ ਦੇ ਬਰਾਬਰ ਹੈ | ਐੱਸ ਐੱਮ ਸੀ ਕੋਆਡਰੀਨੇਟਰ ਗਜ਼ਾਲਾ ਤੇ ਪਿ੍ੰਸੀਪਲ ਗੀਤਾ ਰਾਣੀ ‘ਤੇ ਇਹ ਪ੍ਰਚਾਰ ਮੁਹਿੰਮ ਚਲਾਉਣ ਤੇ ਇਸ ਕੰਮ ਲਈ ਸਕੂਲ ਨੂੰ ਵਰਤਣ ਦਾ ਦੋਸ਼ ਹੈ | ਸ਼ਿਕਾਇਤਕਰਤਾਵਾਂ ਨੇ ਸਕੂਲ ਦੀ ਪਿ੍ੰਸੀਪਲ ਨੂੰ ਫੌਰੀ ਅਹੁਦੇ ਤੋਂ ਹਟਾਉਣ ਤੇ ਪੁਲਸ ਕਾਰਵਾਈ ਦੀ ਮੰਗ ਕੀਤੀ ਹੈ |