39.2 C
Jalandhar
Saturday, July 27, 2024
spot_img

ਸਰਕਾਰ ਦਾ ਦੂਜਾ ਬਜਟ ਵੀ ਪਹਿਲੇ ਵਾਂਗ ਹੀ ਨਿਰਾਸ਼ਾਜਨਕ : ਸੀ ਪੀ ਆਈ

ਚੰਡੀਗੜ੍ਹ : ਮਾਨ ਸਰਕਾਰ ਦੇ ਦੂਜੇ ਬਜਟ ਨੇ ਵੀ ਲੋਕਾਂ ਨੂੰ ਨਿਰਾਸ਼ ਕੀਤਾ ਹੈ | ਪੰਜਾਬ ਸੀ ਪੀ ਆਈ ਨੇ ਬਜਟ ‘ਤੇ ਪ੍ਰਤੀਕਰਮ ਕਰਦਿਆਂ ਇਹ ਗੱਲ ਸ਼ਨੀਵਾਰ ਇਥੇ ਆਖੀ | ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਅੰਕੜਿਆਂ ਦੀ ਜਾਦੂਗਰੀ ਨਾਲ ਸਰਕਾਰ ਲੋਕਾਂ ਦੇ ਅੱਖੀਂ ਘੱਟਾ ਨਹੀਂ ਪਾ ਸਕਦੀ | ਸਿੱਖਿਆ, ਸਿਹਤ ਅਤੇ ਵਿਕਾਸ ਦੇ ਨਾਂਅ ‘ਤੇ ਤੁੱਛ ਜਿਹੀਆਂ ਰਕਮਾਂ ਕੁਝ ਵੀ ਨਹੀਂ ਸੁਆਰ ਸਕਣਗੀਆਂ |
ਲਗਾਤਾਰ ਲਗਭਗ 20 ਹਜ਼ਾਰ ਕਰੋੜ ਪਏ ਪ੍ਰਤੀ ਸਾਲ ਕਰਜ਼ਾ ਚੁੱਕ ਕੇ 5 ਸਾਲਾਂ ਵਿਚ ਇਹ ਸਰਕਾਰ ਪੰਜਾਬ ਦੇ ਕਰਜ਼ੇ ਨੂੰ 5 ਲੱਖ ਕਰੋੜ ਤੱਕ ਪਹੁੰਚਾ ਦੇਵੇਗੀ | ਮੁਹੱਲਾ ਕਲੀਨਿਕਾਂ ਦਾ ਪਹਿਲਾਂ ਹੀ ਦੀਵਾਲਾ ਨਿਕਲ ਚੁੱਕਾ ਹੈ ਅਤੇ ਵਿੱਦਿਆ ਦੇ ਖੇਤਰ ਵਿਚ ਪ੍ਰਤੀ ਵਿਧਾਨ ਸਭਾ ਹਲਕਾ ਵਿਚ ਸਪੈਸ਼ਲ ਸਕੂਲ ਸਿਰਫ ਇਕ ਡਰਾਮਾ ਹੀ ਹੈ | ਖੇਤੀਬਾੜੀ ਖੇਤਰ ਵਿਚ ਵੀ ਬਜਟ ਦਿਸ਼ਾਹੀਣ ਹੈ |
ਫਸਲਾਂ ਦੀਆਂ ਵਾਜਬ ਕੀਮਤਾਂ ਨੂੰ ਯਕੀਨੀ ਬਣਾਉਣ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਨਾ ਹੀ ਸਨਅਤੀ ਤੇ ਠੇਕਾ ਮਜ਼ਦੂਰਾਂ ਤੇ ਗੈਰ-ਜਥੇਬੰਦ ਮਜ਼ਦੂਰਾਂ ਦੀ ਨੌਕਰੀ ਦੀ ਸੁਰੱਖਿਆ, ਘੱਟੋ-ਘੱਟ ਉਜਰਤਾਂ ਵਧਾਉਣ ਜਾਂ ਸਮਾਜਕ ਸੁਰੱਖਿਆ ਦੀ ਕੋਈ ਗਰੰਟੀ ਕੀਤੀ ਗਈ ਹੈ |
ਖੁਰਾਕ ਸੁਰੱਖਿਆ ਦੇ ਸੰਬੰਧ ਵਿਚ ਵੀ ਹਜ਼ਾਰਾਂ ਪਰਵਾਰਾਂ ਦੀ ਕਟੌਤੀ ਦਾ ਕੋਈ ਅਧਾਰ ਮੌਜੂਦ ਨਹੀਂ ਜਾਪਦਾ | ਪਿਛਲੇ ਕੁਝ ਸਾਲਾਂ ਤੋਂ ਤਾਂ ਮਹਿੰਗਾਈ ਭੱਤਾ ਵੀ ਨਹੀਂ ਦਿੱਤਾ ਗਿਆ | ਸ਼ਗਨ ਸਕੀਮਾਂ ਉੱਕਾ ਹੀ ਠੱਪ ਪਈਆਂ ਹਨ ਅਤੇ ਔਰਤਾਂ ਵਾਸਤੇ ਪ੍ਰਤੀ ਮਹੀਨਾ 1000 ਰੁਪਏ ‘ਤੇ ਬਜਟ ਖਾਮੋਸ਼ ਹੈ | ਪਿਛਲੀਆਂ ਸਰਕਾਰਾਂ ਵਾਂਗ ਸਨਅਤੀ ਖੇਤਰ ਵਿਚ ਵੀ ਇਹ ਸਰਕਾਰ ਫੋਕੇ ਐਲਾਨਾਂ ਤੋਂ ਅੱਗੇ ਨਹੀਂ ਵਧ ਰਹੀ ਜਾਪਦੀ | ਬੇਰੁਜ਼ਗਾਰ ਅਧਿਆਪਕਾਂ, ਠੇਕਾ ਮੁਲਾਜ਼ਮਾਂ ਅਤੇ ਸਕੀਮ ਵਰਕਰ ਹਰ ਰੋਜ਼ ਸਰਕਾਰ ਦਾ ਪਿਟ-ਸਿਆਪਾ ਕਰ ਰਹੇ ਹਨ | ਨਸ਼ਿਆਂ, ਗੈਂਗਸਟਰਾਂ ਅਤੇ ਫਿਰਕਾਪ੍ਰਸਤੀ ਦੇ ਜ਼ਹਿਰ ਨੂੰ ਰੋਕਣ ਵਿਚ ਇਹ ਸਰਕਾਰ ਉੱਕਾ ਹੀ ਅਸਫਲ ਰਹੀ ਹੈ | ਸਰਕਾਰ ਜਿੰਨਾ ਕੁ ਭਲਾਈ, ਖੇਤੀ, ਸਨਅਤਾਂ, ਵਿਦਿਆ ਅਤੇ ਸਿਹਤ ਦੇ ਖੇਤਰ ਵਿਚ ਵਾਧੇ ਦੇ ਦਮਗਜ਼ੇ ਮਾਰ ਰਹੀ ਹੈ, ਓਨਾ ਤਾਂ ਵਧੀ ਹੋਈ ਮਹਿੰਗਾਈ ਹੀ ਇਸ ਨੂੰ ਨਿਊਟਲ ਕਰ ਰਹੀ ਹੈ |
ਉਹਨਾ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੇ ਟੈਕਸਾਂ ਨੂੰ ਆਪਣੀਆਂ ਪ੍ਰਾਪਤੀਆਂ ਦੇ ਝੂਠੇ ਪ੍ਰਚਾਰ ਰਾਹੀਂ ਬਰਬਾਦ ਕਰ ਰਹੀ ਹੈ | ਉਹਨਾ ਪੰਜਾਬ ਦੀਆਂ ਸਾਰੀਆਂ ਜਮਹੂਰੀ ਅਤੇ ਲੋਕ-ਪੱਖੀ ਸ਼ਕਤੀਆਂ ਨੂੰ ਇਸ ਬਜਟ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ |

Related Articles

LEAVE A REPLY

Please enter your comment!
Please enter your name here

Latest Articles