39.2 C
Jalandhar
Saturday, July 27, 2024
spot_img

ਪੱਤਰਕਾਰਾਂ ਦੇ ਸਨਮਾਨ ਸਮਾਰੋਹ ‘ਚ ਬੰਬ ਧਮਾਕਾ

ਕਾਬੁਲ : ਅਫਗਾਨਿਸਤਾਨ ਦੇ ਬਾਲਖ ਪ੍ਰੋਵਿੰਸ ‘ਚ ਪੱਤਰਕਾਰਾਂ ਦੇ ਸਨਮਾਨ ਸਮਾਰੋਹ ‘ਚ ਬੰਬ ਧਮਾਕਾ ਹੋਣ ਕਾਰਨ ਇੱਕ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖ਼ਮੀ ਹੋ ਗਏ | ਇਹ ਘਟਨਾ ਸ਼ਨੀਵਾਰ ਸਵੇਰੇ 11 ਵਜੇ ਮਜ਼ਾਰ ਏ ਸ਼ਰੀਫ ਸ਼ਹਿਰ ‘ਚ ਹੋਈ | ਤਾਲਿਬਾਨ ਦੇ ਬੁਲਾਰੇ ਮੁਹੰਮਦ ਆਸਿਫ਼ ਵਜੀਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ | ਰਿਪੋਰਟ ਮੁਤਾਬਕ ਸਨਮਾਨ ਸਮਾਰੋਹ ਪੱਤਰਕਾਰਾਂ ਨੂੰ ਸਨਮਾਨਤ ਕਰਨ ਲਈ ਰੱਖਿਆ ਗਿਆ ਸੀ | ਸ਼ਨੀਵਾਰ ਨੂੰ ਹੋਏ ਇਸ ਹਾਦਸੇ ‘ਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ, ਪਰ 5 ਜਖਮੀਆਂ ‘ਚ ਪੱਤਰਕਾਰ ਵੀ ਸ਼ਾਮਲ ਹਨ | ਇਨ੍ਹਾਂ ‘ਚ ਆਰਿਆਨਾ ਨਿਊਜ਼ ਟੈਲੀਵਿਜਨ ਚੈਨਲ ਦਾ ਰਿਪੋਰਟਰ ਨਜ਼ੀਬ ਫਰਿਆਦ ਵੀ ਸ਼ਾਮਲ ਹੈ |

Related Articles

LEAVE A REPLY

Please enter your comment!
Please enter your name here

Latest Articles