25 C
Jalandhar
Sunday, September 8, 2024
spot_img

ਗਦਰੀ ਬਾਬਿਆਂ ਦੀ ਸੋਚ ਦਾ ਸਮਾਜ ਸਿਰਜਣ ਵਾਸਤੇ ਜਥੇਬੰਦ ਹੋਈਏ : ਪਰਮਿੰਦਰ, ਵਲਟੋਹਾ

ਖਡੂਰ ਸਾਹਿਬ (ਸਰਬਜੋਤ ਸਿੰਘ ਸੰਧਾ)
ਮਾਝੇ ਦੇ ਪ੍ਰਸਿੱਧ ਨਗਰ ਵੇਂਈਪੂਈਾ ਵਿਖੇ ਗਦਰੀ ਦੇਸ਼ ਭਗਤ ਬਾਬਾ ਸ਼ੇਰ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਾਸਤੇ ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ (ਇਪਟਾ) ਵੱਲੋਂ ਨਾਟਕ ਮੇਲਾ ਤੇ ਸੀ ਪੀ ਆਈ ਵੱਲੋਂ ਸਿਆਸੀ ਕਾਨਫਰੰਸ ਬਾਬਾ ਜੀ ਦੇ ਪਰਵਾਰ ਧਾਲੀਵਾਲ ਤੇ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਕੀਤੀ ਗਈ, ਜਿਸ ਨੂੰ ਉਚੇਚੇ ਤੌਰ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਤੇ ਉਘੇ ਵਿਦਵਾਨ ਡਾਕਟਰ ਪਰਮਿੰਦਰ ਸਿੰਘ ਤੇ ਏ ਆਈ ਐੱਸ ਅੱੈਫ ਦੇ ਕੁੱਲ ਹਿੰਦ ਪ੍ਰਧਾਨ ਸੁਖਜਿੰਦਰ ਸਿੰਘ ਮਹੇਸਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸ਼ੇਰ ਸਿੰਘ ਅਜਿਹਾ ਜਿਗਰੇ ਵਾਲਾ ਮਨੁੱਖ ਸੀ, ਜਿਹੜਾ ਦੂਜਿਆਂ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਸੀ ਕਰਦਾ | ਕਾਲੇਪਾਣੀ ਦੀ ਕੁੰਭ ਨਰਕੀ ਜੇਲ੍ਹ ਵਿੱਚ ਇੱਕ ਵਾਰ ਇਹਨਾ ਦੇ ਸਾਥੀ ਨੇ ਭੁੱਖ ਨਾ ਸਹਾਰਦੇ ਹੋਏ ਹਾਜ਼ਰੀ ਲਵਾਉਣ ਸਮੇਂ ਸਰ੍ਹੋਂ ਦੇ ਤੇਲ ਦੀ ਬੋਤਲ ਚੋਰੀ ਕਰ ਲਈ | ਪੁਲਸ ਵਾਲੇ ਨੇ ਵੇਖ ਲਿਆ ਤੇ ਉਸ ਨੇ ਬੋਤਲ ਵਾਪਸ ਮੰਗੀ | ਆਪਣੇ ਗਦਰੀ ਸਾਥੀ ਨੂੰ ਪੁਲਸ ਦੇ ਤਸ਼ੱਦਦ ਤੋਂ ਬਚਾਉਣ ਵਾਸਤੇ ਲਾਗੇ ਖੜ੍ਹੇ ਬਾਬਾ ਸ਼ੇਰ ਸਿੰਘ ਨੇ ਉਸ ਕੋਲੋਂ ਬੋਤਲ ਫੜੀ ਤੇ ਇੱਕੋ ਸਾਹੇ ਪੀ ਕੇ ਖੁਰਾ-ਖੋਜ ਹੀ ਮਿਟਾ ਦਿੱਤਾ | ਆਪ ਬਾਬਾ ਜੀ ਆਪਣੀ ਬੈਰਕ ਵਿੱਚ ਜਾ ਕੇ ਤੇਲ ਪਚਾਉਣ ਲਈ ਡੰਡ-ਬੈਠਕਾਂ ਮਾਰਨ ਲੱਗ ਪਏ | ਡਾਕਟਰ ਪਰਮਿੰਦਰ ਨੇ ਕਿਹਾ ਕਿ ਜਦੋਂ ਬਾਬਾ ਜੀ ਉਮਰ ਕੈਦ ਕੱਟ ਕੇ ਘਰ ਆਏ ਤਾਂ ਉਨ੍ਹਾ ਵਾਹੀ ਦਾ ਕੰਮ ਸ਼ੁਰੂ ਕਰ ਦਿੱਤਾ | ਇੱਕ ਵਾਰ ਖੂਹ ਤੋਂ ਪਾਣੀ ਪੀਣ ਗਰੀਬ ਖੇਤ ਮਜ਼ਦੂਰ ਭਾਵ ਮਜ਼ਹਬੀ ਸਿੱਖ ਆ ਗਿਆ, ਉਹ ਖਾਲ ‘ਚੋਂ ਪਾਣੀ ਪੀਣ ਲੱਗਾ ਤਾਂ ਬਾਬਾ ਜੀ ਨੇ ਜਾਤ-ਪਾਤ ਤੇ ਊਚ-ਨੀਚ ਭੇਦ ਭਾਵ ਤੋੜਨ ਵਾਸਤੇ ਉਸ ਨੂੰ ਪਾੜਸੇ ਵਿਚੋਂ ਪਾਣੀ ਪਿਆਇਆ | ਇਹੋ ਜਿਹੀ ਸੀ ਗਦਰੀ ਬਾਬਿਆਂ ਦੀ ਸੋਚ | ਇਸ ਸੋਚ ਦੇ ਅਧਾਰਤ ਉਹ ਦੇਸ਼ ਵਿਚੋਂ ਜਾਤ-ਪਾਤ ਤੇ ਊਚ-ਨੀਚ ਦਾ ਭੇਦ-ਭਾਵ ਖਤਮ ਕਰਕੇ ਸਭ ਲੋਕਾਂ ਨੂੰ ਅਮੀਰ ਭਾਵ ਖੁਸ਼ਹਾਲ ਬਣਾਉਣਾ ਚਾਹੁੰਦੇ ਸਨ | ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਲਈ ਜਥੇਬੰਦ ਹੋਈਏ | ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਰਜਿੰਦਰ ਪਾਲ ਕੌਰ ਤੇ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਮੋਦੀ ਦੀ ਸਰਕਾਰ ਬੜੇ ਯੋਜਨਾਬੱਧ ਢੰਗ ਨਾਲ ਪੰਜਾਬ ਨੂੰ ਆਪਣੇ ਅਧੀਨ ਭਾਵ ਸੈਂਟਰ ਅਧੀਨ ਕਰਨ ਦੇ ਰਾਹ ਤੁਰੀ ਹੈ | ਸਰਕਾਰ ਦੀ ਇਸ ਨੀਤੀ ਨੂੰ ਭਾਂਜ ਦੇਣ ਵਾਸਤੇ ਸਾਨੂੰ ਰੋਟੀ-ਰੋਜ਼ੀ, ਰੁਜ਼ਗਾਰ, ਵਿਦਿਆ, ਸਿਹਤ ਤੇ ਘਰ ਦੀ ਪ੍ਰਾਪਤੀ ਲਈ ਸੰਘਰਸ਼ ਜਥੇਬੰਦ ਕਰਨਾ ਚਾਹੀਦਾ ਹੈ | ਪ੍ਰੋਗਰਾਮ ਵਿੱਚ ਮਤਾ ਪਾਸ ਕੀਤਾ ਗਿਆ ਕਿ ਤਰਨ ਤਾਰਨ-ਗੋਇੰਦਵਾਲ ਰੋਡ ਤੋਂ ਸੱਜੇ ਹੱਥ ਨੂੰ ਖਡੂਰ ਸਾਹਿਬ ਮੋੜ ‘ਤੇ ਬਾਬਾ ਸ਼ੇਰ ਸਿੰਘ ਦੀ ਯਾਦ ਵਿੱਚ ਗੇਟ ਬਣਾਇਆ ਜਾਵੇ, ਜਿੱਥੋਂ ਵੇਈਾਪੂਈਾ ਨੂੰ ਸੜਕ ਜਾਂਦੀ ਹੈ |
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਬਲਾਕ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਬਾਬਾ ਸ਼ੇਰ ਸਿੰਘ ਦਾ ਦੋਹਤਾ ਮਨਿੰਦਰ ਸਿੰਘ ਮੰਨਾ, ਅਕਾਸ਼ਦੀਪ ਸਿੰਘ ਵੇਂਈਪੂਈਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਾਵਾਲੀਆ, ਬਲਦੇਵ ਸਿੰਘ ਧੂੰਦਾ, ਬਲਦੇਵ ਸਿੰਘ ਦਦੇਹਰ ਸਾਹਿਬ, ਬਲਜੀਤ ਸਿੰਘ ਫਤਿਆਬਾਦ, ਮਨਜੀਤ ਕੌਰ, ਬਲਦੇਵ ਸਿੰਘ ਕਾਲਾ, ਪਿਆਰਾ ਸਿੰਘ ਪੰਚ, ਪਰਗਟ ਸਿੰਘ, ਨਿਰਮਲ ਸਿੰਘ, ਬਲਵੰਤ ਸਿੰਘ, ਸੰਤੋਖ ਸਿੰਘ, ਘੁੱਕ ਸਿੰਘ ਵੇਈਾਪੂਈਾ, ਦਰਸਨ ਸਿੰਘ ਬਿਹਾਰੀਪੁਰ, ਕੁਲਵੰਤ ਸਿੰਘ ਖਡੂਰ ਸਾਹਿਬ, ਭਗਵੰਤ ਸਿੰਘ ਵੇਈਾਪੂਈਾ, ਸਰਬਜੀਤ ਸਿੰਘ ਵੇਈਾਪੂਈਾ, ਜਗੀਰ ਸਿੰਘ ਭਰੋਵਾਲ, ਜਸਵੰਤ ਸਿੰਘ ਸੂਰਵਿੰਡ, ਅਮਰੀਕ ਕੌਰ ਗਗੜੇਵਾਲ, ਗੁਰਚਰਨ ਸਿੰਘ ਕੰਢਾ ਫਤਿਹਾਬਾਦ, ਸੰਤੋਖ ਸਿੰਘ ਮੈਂਬਰ ਪੰਚਾਇਤ ਤੇ ਗੁਰਾ ਸਿੰਘ ਆਦਿ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles