32.7 C
Jalandhar
Saturday, July 27, 2024
spot_img

ਸਮਲਿੰਗੀ ਰਿਸ਼ਤਿਆਂ ਦਾ ਕੇਂਦਰ ਵੱਲੋਂ ਵਿਰੋਧ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਦਾਇਰ ਹਲਫਨਾਮੇ ‘ਚ ਸਮਲਿੰਗੀ ਰਿਸ਼ਤੇ ਦਾ ਵਿਰੋਧ ਕੀਤਾ ਹੈ | ਹਲਫਨਾਮੇ ਅਨੁਸਾਰ ਸਮਲਿੰਗੀ ਵਿਅਕਤੀਆਂ ਦਾ ਇਕੱਠੇ ਰਹਿਣਾ ਤੇ ਸਰੀਰਕ ਸੰਬੰਧ ਬਣਾਉਣਾ ਭਾਰਤ ਦੀ ਪਰਿਵਾਰਕ ਰੀਤ ਦੇ ਖਿਲਾਫ ਹੈ | ਕੇਂਦਰ ਸਰਕਾਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਸਮਲਿੰਗੀ ਵਿਆਹ ਭਾਰਤ ਦੀ ਪ੍ਰਚੱਲਤ ਰਵਾਇਤ ਦੇ ਖਿਲਾਫ ਹੈ | ਹਲਫਨਾਮੇ ‘ਚ ਕਿਹਾ ਗਿਆ ਹੈ ਕਿ ਵਿਆਹ ਤੇ ਪਰਵਾਰ ਸਮਾਜਕ ਤਾਣੇ-ਬਾਣੇ ਦੇ ਅਹਿਮ ਹਿੱਸੇ ਹਨ, ਜੋ ਕਿ ਸੁਰੱਖਿਆ ਤੇ ਸਮਰਥਨ ਦੀ ਭਾਵਨਾ ਨੂੰ ਵਧਾਉਂਦੇ ਹਨ ਤੇ ਬੱਚਿਆਂ ਦੇ ਪਾਲਣ-ਪੋਸਣ ‘ਚ ਅਹਿਮ ਰੋਲ ਨਿਭਾਉਂਦੇ ਹਨ | ਸੁਪਰੀਮ ਕੋਰਟ ਨੇ ਮਾਮਲੇ ‘ਤੇ ਸੋਮਵਾਰ ਸੁਣਵਾਈ ਕਰਨੀ ਹੈ |

Related Articles

LEAVE A REPLY

Please enter your comment!
Please enter your name here

Latest Articles