ਅਹਿਮਦਾਬਾਦ : ਸਾਬਕਾ ਕਪਤਾਨ ਵਿਰਾਟ ਕੋਹਲੀ ਦੀਆਂ 186 ਦੌੜਾਂ ਦੇ ਸਦਕਾ ਭਾਰਤ ਨੇ ਆਸਟਰੇਲੀਆ ਖਿਲਾਫ ਚੌਥੇ ਤੇ ਆਖਰੀ ਟੈਸਟ ਦੇ ਚੌਥੇ ਦਿਨ ਪਹਿਲੀ ਪਾਰੀ ‘ਚ 571 ਦੌੜਾਂ ਬਣਾ ਕੇ 91 ਦੌੜਾਂ ਦੀ ਲੀਡ ਲੈ ਲਈ | ਭਾਰਤ ਨੇ ਐਤਵਾਰ ਤਿੰਨ ਵਿਕਟਾਂ ਪਿੱਛੇ 289 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ | ਸ਼ਨੀਵਾਰ 59 ਦੌੜਾਂ ਬਣਾਉਣ ਵਾਲੇ ਕੋਹਲੀ ਨੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਬਾਅਦ ਸੈਂਕੜਾ ਮਾਰ ਕੇ 186 ਦੌੜਾਂ ਬਣਾਈਆਂ | ਆਖਰੀ ਵਾਰ ਉਸ ਨੇ 23 ਨਵੰਬਰ 2019 ਨੂੰ ਬੰਗਲਾਦੇਸ਼ ਵਿਰੁੱਧ ਸੈਂਕੜਾ ਮਾਰਿਆ ਸੀ | ਉਸ ਦੇ ਹੁਣ 28 ਟੈਸਟ ਸੈਂਕੜੇ ਹੋ ਗਏ ਹਨ |
ਉਂਜ 75 ਇੰਟਰਨੈਸ਼ਨਲ ਸੈਂਕੜੇ ਹਨ | ਇਨ੍ਹਾਂ ਵਿਚ 46 ਵਨ ਡੇ ਤੇ ਇਕ ਟੀ-20 ਸੈਂਕੜਾ ਹੈ | ਭਾਰਤੀ ਪਾਰੀ ਵਿਚ ਸ਼ੁਭਮਨ ਗਿੱਲ ਨੇ 128 ਤੇ ਅਕਸ਼ਰ ਪਟੇਲ ਨੇ 79 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ | ਜ਼ਖਮੀ ਸ਼ੇ੍ਰਅਸ ਅਈਅਰ ਨੇ ਬੱਲੇਬਾਜ਼ੀ ਨਹੀਂ ਕੀਤੀ |