38.2 C
Jalandhar
Thursday, April 25, 2024
spot_img

ਪੁਲਸ ਇਮਰਾਨ ਨੂੰ ਚੁੱਕੇ ਬਿਨਾਂ ਪਰਤੀ

ਲਾਹੌਰ : ਪੁਲਸ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਜੋ ਭਿ੍ਸ਼ਟਾਚਾਰ ਦੇ ਦੋਸ਼ਾਂ ‘ਚ ਅਦਾਲਤ ‘ਚ ਪੇਸ਼ ਨਹੀਂ ਹੋਏ, ਨੂੰ ਬੁੱਧਵਾਰ ਵੀ ਗਿ੍ਫਤਾਰ ਕਰਨ ‘ਚ ਨਾਕਾਮ ਰਹੀ | ਪੁਲਸ ਤੇ ਰੇਂਜਰਾਂ ਦੀ ਟੀਮ 22 ਘੰਟੇ ਬਾਅਦ ਇਮਰਾਨ ਦੇ ਬੰਗਲੇ ਜਮਾਨ ਪਾਰਕ ਤੋਂ ਖਾਲੀ ਹੱਥ ਪਰਤ ਗਈ | ਇਸ ਤੋਂ ਬਾਅਦ ਇਮਰਾਨ ਹਮਾਇਤੀ ਖੁਸ਼ੀ ਮਨਾਉਂਦੇ ਨਜ਼ਰ ਆਏ |
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾ ਗਿ੍ਫਤਾਰੀ ਇਸ ਕਰਕੇ ਟਾਲਣ ਦਾ ਫੈਸਲਾ ਕੀਤਾ, ਕਿਉਂਕਿ 15 ਤੋਂ 19 ਮਾਰਚ ਤੱਕ ਪਾਕਿਸਤਾਨ ਸੁਪਰ ਲੀਗ ਸੀਜ਼ਨ-8 ਦੇ ਮੈਚ ਗ਼ੱਦਾਫੀ ਸਟੇਡੀਅਮ ਵਿਚ ਖੇਡੇ ਜਾਣੇ ਹਨ | 19 ਮਾਰਚ ਨੂੰ ਫਾਈਨਲ ਹੈ | ਸ਼ਹਿਰ ਵਿਚ ਅਫਰਾਤਫਰੀ ਤੇ ਹਿੰਸਾ ਦਾ ਮਾਹੌਲ ਬਣਿਆ ਰਿਹਾ ਤਾਂ ਪਾਕਿਸਤਾਨੀ ਤੇ ਵਿਦੇਸ਼ੀ ਖਿਡਾਰੀਆਂ ਨੂੰ ਦਿੱਕਤ ਆ ਸਕਦੀ ਹੈ |
ਮੰਗਲਵਾਰ ਇਮਰਾਨ ਦੀ ਗਿ੍ਫਤਾਰੀ ਰੋਕਣ ਲਈ ਹਮਾਇਤੀਆਂ ਤੇ ਪੁਲਸ ਵਿਚਾਲੇ ਝੜਪ ਤੋਂ ਬਾਅਦ ਸੜਕਾਂ ‘ਤੇ ਅੱਥਰੂ ਗੈਸ ਦੇ ਗੋਲੇ, ਫੂਕੇ ਟਾਇਰ ਅਤੇ ਵਾਹਨਾਂ ਦਾ ਮਲਬਾ ਖਿੱਲਰ ਗਿਆ ਸੀ | ਇਸ ਝੜਪ ‘ਚ ਦਰਜਨਾਂ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ | ਤੋਸ਼ਾਖਾਨਾ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਇਸਲਾਮਾਬਾਦ ਪੁਲਸ ਬਖਤਰਬੰਦ ਗੱਡੀਆਂ ਲੈ ਕੇ ਇਮਰਾਨ ਨੂੰ ਗਿ੍ਫਤਾਰ ਕਰਨ ਪਹੁੰਚੀ ਸੀ | ਖਾਨ (70) ‘ਤੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਤੋਹਫਿਆਂ ਨੂੰ ਤੋਸ਼ਾਖਾਨੇ ਤੋਂ ਘੱਟ ਭਾਅ ‘ਤੇ ਖਰੀਦਣ ਅਤੇ ਮੁਨਾਫੇ ਲਈ ਵੇਚਣ ਦਾ ਦੋਸ਼ ਹੈ | ਇਮਰਾਨ ਖਾਨ ਨੇ ਬੁੱਧਵਾਰ ਟਵੀਟ ਕੀਤਾ—ਸਪੱਸ਼ਟ ਤੌਰ ‘ਤੇ ਗਿ੍ਫਤਾਰੀ ਦਾ ਦਾਅਵਾ ਮਹਿਜ਼ ਡਰਾਮਾ ਹੈ, ਕਿਉਂਕਿ ਅਸਲ ਇਰਾਦਾ ਮੈਨੂੰ ਅਗਵਾ ਕਰਕੇ ਕਤਲ ਕਰਨਾ ਹੈ | ਅੱਥਰੂ ਗੈਸ ਤੇ ਜਲ ਤੋਪਾਂ ਤੋਂ ਬਾਅਦ ਪੁਲਸ ਨੇ ਗੋਲੀਆਂ ਚਲਾਈਆਂ | ਮੈਂ ਬੀਤੀ ਸ਼ਾਮ ਬਾਂਡ ‘ਤੇ ਦਸਤਖਤ ਕੀਤੇ, ਪਰ ਪੁਲਸ ਦੇ ਡੀ ਆਈ ਜੀ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ | ਉਨ੍ਹਾ ਦੀ ਨੀਅਤ ਖਰਾਬ ਹੈ, ਇਸ ‘ਚ ਕੋਈ ਸ਼ੱਕ ਨਹੀਂ ਹੈ |

Related Articles

LEAVE A REPLY

Please enter your comment!
Please enter your name here

Latest Articles