23.2 C
Jalandhar
Friday, March 29, 2024
spot_img

200 ਸਾਂਸਦਾਂ ਨੂੰ ਰੋਕਣ ਲਈ 2 ਹਜ਼ਾਰ ਪੁਲਸ ਵਾਲੇ ਲਾ’ਤੇ

ਨਵੀਂ ਦਿੱਲੀ : ਕਾਂਗਰਸ ਸਮੇਤ 16 ਵਿਰੋਧੀ ਪਾਰਟੀਆਂ ਦੇ ਨੇਤਾ ਅਡਾਨੀ ਗਰੁੱਪ ਨਾਲ ਸੰਬੰਧਤ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੂੰ ਮੰਗ ਪੱਤਰ ਸੌਂਪਣ ਲਈ ਬੁੱਧਵਾਰ ਸੰਸਦ ਭਵਨ ਤੋਂ ਨਿਕਲੇ ਹੀ ਸੀ ਕਿ ਪੁਲਸ ਨੇ ਉਨ੍ਹਾਂ ਨੂੰ ਈ ਡੀ ਹੈੱਡਕੁਆਰਟਰ ਪੁੱਜਣ ਤੋਂ ਪਹਿਲਾਂ ਵਿਜੈ ਚੌਕ ‘ਤੇ ਰੋਕ ਲਿਆ | ਪੁਲਸ ਨੇ ਵਿਜੇ ਚੌਕ ਨੇੜੇ ਬੈਰੀਕੇਡ ਲਾਏ ਹੋਏ ਹਨ | ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਪੱਤਰਕਾਰਾਂ ਨੂੰ ਕਿਹਾ-ਅਸੀਂ ਅਡਾਨੀ ਗਰੁੱਪ ਘਪਲੇ ਦੇ ਮਾਮਲੇ ‘ਚ ਮੰਗ ਪੱਤਰ ਸੌਂਪਣ ਲਈ ਈ ਡੀ ਦੇ ਡਾਇਰੈਕਟਰ ਨੂੰ ਮਿਲਣ ਜਾ ਰਹੇ ਸੀ, ਪਰ ਸਰਕਾਰ ਨੇ ਸਾਨੂੰ ਰੋਕ ਲਿਆ ਅਤੇ ਵਿਜੇ ਚੌਕ ਤੱਕ ਵੀ ਨਹੀਂ ਜਾਣ ਦਿੱਤਾ | 200 ਸਾਂਸਦਾਂ ਨੂੰ ਰੋਕਣ ਲਈ 2 ਹਜ਼ਾਰ ਪੁਲਸ ਵਾਲੇ ਤਾਇਨਾਤ ਕਰ ਦਿੱਤੇ | ਕੀ ਇਹੀ ਜਮਹੂਰੀਅਤ ਹੈ?
ਖੜਗੇ ਨੇ ਕਿਹਾ ਕਿ ਪਾਰਟੀ ਆਗੂ ਰਾਹੁਲ ਗਾਂਧੀ ਵੱਲੋਂ ਬਰਤਾਨੀਆ ‘ਚ ਦਿੱਤੇ ਬਿਆਨ ਲਈ ਮੁਆਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਅਜਿਹੀ ਮੰਗ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦੇਸ਼ ‘ਚ ਦਿੱਤੇ ਦੇਸ਼ ਦੇ ਲੋਕਾਂ ਨੂੰ ਅਪਮਾਨਿਤ ਕਰਨ ਵਾਲੇ ਬਿਆਨਾਂ ‘ਤੇ ਜਵਾਬ ਦੇਣਾ ਚਾਹੀਦਾ ਹੈ | ਭਾਜਪਾ ਅਤੇ ਕਈ ਸੀਨੀਅਰ ਕੇਂਦਰੀ ਮੰਤਰੀ ਬਰਤਾਨੀਆ ‘ਚ ਭਾਰਤੀ ਲੋਕਤੰਤਰ ਬਾਰੇ ਦਿੱਤੇ ਬਿਆਨ ਲਈ ਰਾਹੁਲ ਤੋਂ ਮੁਆਫੀ ਮੰਗਣ ਦੀ ਮੰਗ ਕਰ ਰਹੇ ਹਨ | ਉਧਰ, ਰਾਜ ਸਭਾ ਤੇ ਲੋਕ ਸਭਾ ‘ਚ ਰਾਹੁਲ ਗਾਂਧੀ ਦੇ ਲੰਡਨ ਵਿਚ ਭਾਰਤ ਦੇ ਲੋਕਤੰਤਰ ਦੇ ਸੰਬੰਧ ਵਿਚ ਦਿੱਤੇ ਬਿਆਨ ‘ਤੇ ਭਾਜਪਾ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਵਿਰੋਧੀ ਧਿਰ ਨੇ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਉਣ ਲਈ ਜ਼ੋਰ ਪਾਇਆ | ਇਸ ਕਾਰਨ ਹੋਏ ਹੰਗਾਮੇ ਦੇ ਮੱਦੇਨਜ਼ਰ ਦੋਹਾਂ ਸਦਨਾਂ ਦੀ ਕਾਰਵਾਈ ਬੁੱਧਵਾਰ ਲਗਾਤਾਰ ਤੀਜੇ ਦਿਨ ਵੀ ਨਹੀਂ ਚੱਲੀ |

Related Articles

LEAVE A REPLY

Please enter your comment!
Please enter your name here

Latest Articles