37.2 C
Jalandhar
Thursday, March 28, 2024
spot_img

ਮੰਤਰੀ ਤਾਂ ਦੋਸ਼ ਲਾ ਗਏ, ਮੈਨੂੰ ਵੀ ਲੋਕ ਸਭਾ ‘ਚ ਜਵਾਬ ਦੇਣ ਦਾ ਮੌਕਾ ਮਿਲੇ : ਰਾਹੁਲ

ਨਵੀਂ ਦਿੱਲੀ : ਭਾਰਤੀ ਜਮਹੂਰੀਅਤ ਦੀ ਹਾਲਤ ਬਾਰੇ ਲੰਡਨ ‘ਚ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਜ਼ਬਰਦਸਤ ਸਰਕਾਰੀ ਹਮਲਿਆਂ ਦਰਮਿਆਨ ਰਾਹੁਲ ਗਾਂਧੀ ਨੇ ਵੀਰਵਾਰ ਕਿਹਾ ਕਿ ਇਹ ਹਮਲੇ ਉਨ੍ਹਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਨਅਤਕਾਰ ਗੌਤਮ ਅਡਾਨੀ ਵਿਚਾਲੇ ਰਿਸ਼ਤੇ ਨੂੰ ਲੈ ਕੇ ਕੀਤੇ ਗਏ ਅਸਹਿਜ ਸਵਾਲਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ |
ਉਨ੍ਹਾ ਪ੍ਰੈੱਸ ਕਾਨਫਰੰਸ ‘ਚ ਕਿਹਾ—ਚਾਰ ਮੰਤਰੀਆਂ ਨੇ ਮੇਰੇ ‘ਤੇ ਦੋਸ਼ ਲਾਏ ਹਨ | ਮੈਂ ਅੱਜ ਲੋਕ ਸਭਾ ਦੇ ਸਪੀਕਰ ਕੋਲ ਗਿਆ ਤੇ ਉਨ੍ਹਾ ਨੂੰ ਦੱਸਿਆ ਕਿ ਇਨ੍ਹਾਂ ਦੋਸ਼ਾਂ ਦਾ ਲੋਕ ਸਭਾ ‘ਚ ਜਵਾਬ ਦੇਣ ਦਾ ਮੈਨੂੰ ਹੱਕ ਹੈ | ਮੈਂ ਆਸਵੰਦ ਹਾਂ, ਪਰ ਯਕੀਨ ਨਹੀਂ ਕਿ ਮੈਨੂੰ ਸ਼ੁੱਕਰਵਾਰ ਬੋਲਣ ਦਿੱਤਾ ਜਾਵੇਗਾ | ਜੋ ਕੁਝ ਹੋ ਰਿਹਾ ਹੈ, ਉਹ ਭਾਰਤੀ ਜਮਹੂਰੀਅਤ ਦੀ ਪਰਖ ਹੋ ਰਹੀ ਹੈ | ਕੀ ਸਾਂਸਦ ਰਾਹੁਲ ਗਾਂਧੀ ਨੂੰ ਵੀ ਓਨਾ ਬੋਲਣ ਦਿੱਤਾ ਜਾਵੇਗਾ, ਜਿੰਨਾ ਚਾਰ ਮੰਤਰੀਆਂ ਨੂੰ ਦਿੱਤਾ ਗਿਆ ਜਾਂ ਉਸ ਨੂੰ ਕਿਹਾ ਜਾਵੇਗਾ ਕਿ ਖਾਮੋਸ਼ ਰਹੋ? ਜੇ ਭਾਰਤੀ ਜਮਹੂਰੀਅਤ ਕੰਮ ਕਰ ਰਹੀ ਹੁੰਦੀ ਤਾਂ ਮੈਨੂੰ ਅੱਜ ਲੋਕ ਸਭਾ ‘ਚ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਜਾਂਦਾ, ਪਰ ਸਦਨ ਕੁਝ ਮਿੰਟਾਂ ਵਿਚ ਹੀ ਉਠਾ ਦਿੱਤਾ ਗਿਆ | ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਕਿਰਨ ਰਿਜੀਜੂ ਤੇ ਸਿਮਰਤੀ ਈਰਾਨੀ ਨੇ ਕਿਹਾ ਕਿ ਰਾਹੁਲ ਲੰਡਨ ਵਿਚ ਕੀਤੀਆਂ ਟਿੱਪਣੀਆਂ ਲਈ ਮੁਆਫੀ ਮੰਗਣ | ਰਾਹੁਲ ਨੇ ਕਿਹਾ ਕਿ ਉਨ੍ਹਾ ਹਾਲ ਹੀ ਵਿਚ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਤੇ ਅਡਾਨੀ ਵਿਚਾਲੇ ਰਿਸ਼ਤਿਆਂ ਦੀ ਗੱਲ ਕਰਦਿਆਂ ਅਡਾਨੀ ਨੂੰ ਭਾਰਤ-ਇਸਰਾਈਲ ਸੰਬੰਧਾਂ ‘ਚ ਦਿੱਤੀ ਗਈ ਥਾਂ, ਪ੍ਰਧਾਨ ਮੰਤਰੀ, ਸਟੇਟ ਬੈਂਕ ਆਫ ਇੰਡੀਆ ਤੇ ਅਡਾਨੀ ਵਿਚਾਲੇ ਆਸਟਰੇਲੀਆ ‘ਚ ਮੀਟਿੰਗ, ਸ੍ਰੀਲੰਕਾ ਦੇ ਪੋ੍ਰਜੈਕਟ ‘ਚ ਅਡਾਨੀ ਦੀ ਸ਼ਮੂਲੀਅਤ ਅਤੇ ਨਿਯਮ ਬਦਲ ਕੇ ਅਡਾਨੀ ਨੂੰ ਭਾਰਤ ਵਿਚ ਕਈ ਹਵਾਈ ਅੱਡਿਆਂ ਦੇ ਠੇਕੇ ਦੇਣ ਬਾਰੇ ਸਵਾਲ ਚੁੱਕੇ ਸਨ | ਉਨ੍ਹਾ ‘ਤੇ ਭਾਜਪਾ ਦੇ ਹਮਲੇ ਉਸੇ ਦਿਨ ਤੋਂ ਸ਼ੁਰੂ ਹੋ ਗਏ ਸਨ | ਰਾਹੁਲ ਇੰਗਲੈਂਡ ਤੋਂ ਪਰਤ ਕੇ ਲੋਕ ਸਭਾ ‘ਚ ਗਏ ਸਨ, ਪਰ ਰੌਲੇ-ਰੱਪੇ ਕਾਰਨ ਸੰਸਦ ਦੇ ਦੋਨੋਂ ਸਦਨਾਂ ‘ਚ ਲਗਾਤਾਰ ਚੌਥੇ ਦਿਨ ਵੀ ਕੋਈ ਕੰਮ ਨਹੀਂ ਹੋਇਆ |

Related Articles

LEAVE A REPLY

Please enter your comment!
Please enter your name here

Latest Articles