33.5 C
Jalandhar
Monday, May 27, 2024
spot_img

ਚੀਤਾ ਹੈਲੀਕਾਪਟਰ ਤਬਾਹ, ਮੇਜਰ ਤੇ ਲੈਫਟੀਨੈਂਟ ਕਰਨਲ ਦੀ ਮੌਤ

ਗੁਹਾਟੀ : ਅਰੁਣਾਚਲ ‘ਚ ਬੋਮਡਿਲਾ ਦੇ ਪੱਛਮ ‘ਚ ਮਾਂਡਲਾ ਨੇੜੇ ਵੀਰਵਾਰ ਸਵੇਰੇ ਕਰੀਬ ਸਵਾ 9 ਵਜੇ ਥਲ ਸੈਨਾ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ | ਉਹ ਸੇਂਗੇ ਤੋਂ ਮਿਸਾਮੜੀ ਜਾ ਰਿਹਾ ਸੀ ਤੇ ਉਸ ‘ਤੇ ਸਵਾਰ ਲੈਫਟੀਨੈਂਟ ਕਰਨਲ ਵੀ ਵੀ ਬੀ ਰੈਡੀ ਤੇ ਮੇਜਰ ਜੈਅੰਤ ਦੀ ਮੌਤ ਹੋ ਗਈ |
ਅਮਨ ਧਾਲੀਵਾਲ ‘ਤੇ ਹਮਲਾ
ਜਲੰਧਰ : ਇਕ ਹਮਲਾਵਰ ਨੇ ਅਦਾਕਾਰ ਅਮਨ ਧਾਲੀਵਾਲ ਉਤੇ ਬੁੱਧਵਾਰ ਸਵੇਰੇ ਅਮਰੀਕਾ ਦੇ ਕੈਲੀਫੋਰਨੀਆ ਦੇ ਗਰੈਂਡ ਓਕਸ ‘ਚ ਪਲੈਨੇਟ ਫਿਟਨੈੱਸ ਜਿਮ ‘ਚ ਕੁਹਾੜੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ | ਇਸੇ ਦੌਰਾਨ ਅਮਨ ਨੇ ਉਸ ਨੂੰ ਕਾਬੂ ਕਰ ਲਿਆ | ਸਾਹਮਣੇ ਆਈ ਵੀਡੀਓ ‘ਚ ਹਮਲਾਵਰ ਕਹਿ ਰਿਹਾ ਸੀ-ਪਲੀਜ਼ ਸਾਡਾ ਸਨਮਾਨ ਕਰੋ | ਮੈਨੂੰ ਪਾਣੀ ਦਿਓ | ਮੈਨੂੰ ਪਾਣੀ ਦੀ ਲੋੜ ਹੈ | ਤੁਸੀਂ ਮੇਰਾ ਫਾਇਦਾ ਨਹੀਂ ਉਠਾ ਸਕਦੇ |

Related Articles

LEAVE A REPLY

Please enter your comment!
Please enter your name here

Latest Articles