22.2 C
Jalandhar
Wednesday, April 24, 2024
spot_img

ਲਾਰੈਂਸ ਦੀ ਇੰਟਰਵਿਊ ਬਠਿੰਡਾ ਜੇਲ੍ਹ ਤੋਂ ਨਹੀਂ ਹੋਈ : ਡੀ ਜੀ ਪੀ

ਚੰਡੀਗੜ੍ਹ : ਡੀ ਜੀ ਪੀ ਗੌਰਵ ਯਾਦਵ ਨੇ ਵੀਰਵਾਰ ਸਪੱਸ਼ਟ ਕੀਤਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਨਿੱਜੀ ਚੈਨਲ ‘ਤੇ ਟੈਲੀਕਾਸਟ ਹੋਈ ਇੰਟਰਵਿਊ ਬਠਿੰਡਾ ਜਾਂ ਸੂਬੇ ਦੀ ਕਿਸੇ ਹੋਰ ਜੇਲ੍ਹ ‘ਚ ਰਿਕਾਰਡ ਨਹੀਂ ਹੋਈ | ਪ੍ਰੈੱਸ ਕਾਨਫਰੰਸ ‘ਚ ਯਾਦਵ ਨੇ ਕਿਹਾ ਕਿ ਮਾਮਲੇ ਦੀ ਤੁਰੰਤ ਕਰਵਾਈ ਗਈ ਜਾਂਚ ਵਿਚ ਪਤਾ ਲੱਗਾ ਹੈ ਕਿ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿਚ ਅਜਿਹੀ ਇੰਟਰਵਿਊ ਕਰਨੀ ਅਸੰਭਵ ਹੈ | ਉਨ੍ਹਾ ਕਿਹਾ—ਇਹ ਇੰਟਰਵਿਊ ਪੰਜਾਬ ਵਿਚ ਗੜਬੜ ਪੈਦਾ ਕਰਨ ਦੀ ਡੂੰਘੀ ਸਾਜ਼ਿਸ਼ ਹੈ | ਹਾਈ ਸਕਿਉਰਟੀ ਜ਼ੋਨ ਵਿਚ ਮੋਬਾਇਲ ਫੋਨ ਜਾਂ ਇੰਟਰਨੈੱਟ ਦੀ ਵਰਤੋਂ ਅਸੰਭਵ ਹੈ | ਜਾਪਦਾ ਹੈ ਕਿ ਇਹ ਇੰਟਰਵਿਊ ਕਿਤੇ ਬਹੁਤ ਪਹਿਲਾਂ ਕੀਤੀ ਗਈ | ਇਸੇ ਦੌਰਾਨ ਬਠਿੰਡਾ ਦੀ ਕੇਂਦਰੀ ਜੇਲ੍ਹ ਨੇੜੇ ਘੁੰਮ ਰਹੀਆਂ ਦਿੱਲੀ ਦੀਆਂ ਦੋ ਨਾਬਾਲਾਗ ਕੁੜੀਆਂ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ | ਸੂਤਰਾਂ ਮੁਤਾਬਕ ਕੁੜੀਆਂ ਕੇਂਦਰੀ ਜੇਲ੍ਹ ਨੇੜੇ ਫੋਟੋ ਖਿੱਚ ਰਹੀਆਂ ਸਨ ਅਤੇ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਆਈਆਂ ਸਨ |

Related Articles

LEAVE A REPLY

Please enter your comment!
Please enter your name here

Latest Articles