19.4 C
Jalandhar
Saturday, April 20, 2024
spot_img

ਬੁਲੇਟ ਸਵਾਰਾਂ ਵੱਲੋਂ ਛੇ ਸਾਲਾ ਬੱਚੇ ਦੀ ਗੋਲੀਆਂ ਮਾਰ ਕੇ ਹੱਤਿਆ

ਮਾਨਸਾ (ਰੀਤਵਾਲ)-ਨੇੜਲੇ ਪਿੰਡ ਕੋਟਲੀ ਕਲਾਂ ‘ਚ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਦੀ ਬੁਲੇਟ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਡੀ ਐੱਸ ਪੀ ਸੰਜੀਵ ਗੋਇਲ ਨੇ ਦੱਸਿਆ ਕਿ ਵੀਰਵਾਰ ਰਾਤ 10 ਵਜੇ ਜਸਪ੍ਰੀਤ ਸਿੰਘ ਪੁੱਤਰ ਹਰਉਦੈਵੀਰ ਸਿੰਘ (6) ਅਤੇ ਬੇਟੀ ਨਵਸੀਰਤ ਕੌਰ ਨਾਲ ਗਲੀ ‘ਚੋਂ ਲੰਘ ਕੇ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਦੋ ਜਣੇ ਬੁਲੇਟ ਉਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ | ਹਰਉਦੈਵੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਨਵਸੀਰਤ ਕੌਰ ਵੀ ਜ਼ਖਮੀ ਹੋਈ, ਜਿਸ ਨੂੰ ਪੀ ਜੀ ਆਈ ਰੈਫਰ ਕਰਨਾ ਪਿਆ |
ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਬਿਆਨ ਦੇ ਆਧਾਰ ‘ਤੇ ਮਾਨਸਾ ਪੁਲਸ ਨੇ ਪਿੰਡ ਦੇ ਹੀ ਤਿੰਨ ਲੋਕਾਂ ਤੇ ਇੱਕ ਅਣਪਛਾਤੇ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਹੈ | ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ | 16 ਮਾਰਚ ਦੀ ਸ਼ਾਮ ਨੂੰ ਉਸ ਦੀ ਧੀ ਨਵਸੀਰਤ ਤੇ ਬੇਟਾ ਹਰਉਦੈਵੀਰ ਸਿੰਘ ਸ਼ਰੀਕੇ ‘ਚ ਲੱਗਦੇ ਚਾਚੇ-ਤਾਏ ਦੇ ਘਰ ਬੱਚਿਆਂ ਨਾਲ ਖੇਡਣ ਗਏ ਸਨ | ਰੋਜ਼ਾਨਾ ਵਾਂਗ ਉਹ ਉਨ੍ਹਾਂ ਨੂੰ ਨਾਲ ਲੈ ਕੇ ਘਰ ਆ ਰਿਹਾ ਸੀ | ਰਾਹ ‘ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿੱਛਿਓਾ ਉਸ ਵੱਲ ਫਾਇਰ ਕੀਤਾ, ਜੋ ਸਿੱਧਾ ਹਰਉਦੈਵੀਰ ਸਿੰਘ ਦੇ ਸਿਰ ‘ਚ ਵੱਜਿਆ |
ਜਸਪ੍ਰੀਤ ਨੇ ਦੱਸਿਆ ਕਿ ਉਸ ਨੇ ਉਥੇ ਬਲਬ ਦੀ ਰੌਸ਼ਨੀ ‘ਚ ਵੇਖਿਆ ਤਾਂ ਮੋਟਰਸਾਈਕਲ ਦੇ ਪਿੱਛੇ ਉਨ੍ਹਾ ਦੇ ਪਿੰਡ ਦੇ ਬਲਵੀਰ ਸਿੰਘ ਦਾ ਮੁੰਡਾ ਅੰਮਿ੍ਤ ਸਿੰਘ ਬੈਠਾ ਸੀ, ਜਿਸ ਦੇ ਹੱਥ ‘ਚ ਪਿਸਤੌਲ ਸੀ | ਮੋਟਰਸਾਈਕਲ ਉਨ੍ਹਾ ਦੇ ਹੀ ਪਿੰਡ ਦਾ ਨੌਜਵਾਨ ਚੰਨੀ ਪੁੱਤਰ ਜੰਟਾ ਚਲਾ ਰਿਹਾ ਸੀ | ਜਸਪ੍ਰੀਤ ਨੇ ਕਿਹਾ ਕਿ ਅੰਮਿ੍ਤ ਸਿੰਘ ਦਾ ਭਰਾ ਸੇਵਕ ਸਿੰਘ ਉਸ ਦੇ ਸਵਰਗਵਾਸੀ ਚਾਚੇ ਸਤਨਾਮ ਸਿੰਘ ਦੀ 11-12 ਸਾਲਾਂ ਦੀ ਧੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ‘ਤੇ ਉਸ ਨੇ ਇਤਰਾਜ਼ ਜਤਾਇਆ ਸੀ ਤੇ ਉਦੋਂ ਤੋਂ ਸੇਵਕ ਸਿੰਘ ਉਸ ਨਾਲ ਖਾਰ ਖਾਂਦਾ ਸੀ |
ਉਸ ਨੇ ਕਿਹਾ ਕਿ ਸੇਵਕ ਸਿੰਘ ਦੇ ਭਰਾ ਅੰਮਿ੍ਤ ਸਿੰਘ ਦੇ ਗੈਂਗਸਟਰਾਂ ਨਾਲ ਸੰਬੰਧ ਹਨ | ਉਸ ਨੇ ਦਾਅਵੇ ਨਾਲ ਕਿਹਾ ਕਿ ਸੇਵਕ ਸਿੰਘ ਨੇ ਆਪਣੇ ਭਰਾ ਅੰਮਿ੍ਤ ਸਿੰਘ, ਚੰਨੀ ਪੁੱਤਰ ਜੰਟਾ ਤੇ ਹੋਰਨਾਂ ਨਾਲ ਮਿਲ ਕੇ ਫਾਇਰਿੰਗ ਕੀਤੀ ਤੇ ਗੋਲੀ ਬੱਚੇ ਦੇ ਸਿਰ ਵਿੱਚ ਵੱਜੀ ਤੇ ਛਰੇ ਬੱਚੀ ਦੇ ਚਿਹਰੇ ‘ਤੇ ਲੱਗੇ |

Related Articles

LEAVE A REPLY

Please enter your comment!
Please enter your name here

Latest Articles