33.6 C
Jalandhar
Tuesday, October 8, 2024
spot_img

ਸਾਥੀ ਗੁਰਦੀਪ ਸਿੰਘ ਅਣਖੀ ਨਹੀਂ ਰਹੇ

ਜਲੰਧਰ -ਉਮਰ ਭਰ ਦੱਬੇ-ਕੁਚਲਿਆਂ ਦੀ ਬੰਦ ਖਲਾਸੀ ਲਈ ਜੂਝਣ ਵਾਲੇ ਕਮਿਊਨਿਸਟ ਸਾਥੀ ਗੁਰਦੀਪ ਸਿੰਘ ਅਣਖੀ ਵਾਸੀ ਕੰਗ ਅਰਾਈਆਂ ਸਦੀਵੀ ਵਿਛੋੜਾ ਦੇ ਗਏ ਹਨ | ਆਪ ਇਸ ਵੇਲੇ ਆਪਣੇ ਪਰਵਾਰ ਸਮੇਤ ਅਮਰੀਕਾ ਵਿਖੇ ਰਹਿ ਰਹੇ ਸਨ ਅਤੇ ਵਡੇਰੀ ਉਮਰ ਦੇ ਬਾਵਜੂਦ ਸਭਿਆਚਾਰਕ ਮੋਰਚੇ ‘ਤੇ ਸਰਗਰਮ ਸਨ | ਆਪ ਜੀ ਵੱਲੋਂ ਬਿਆਨੀਆਂ ਮੰਡ-ਬੇਟ ਦੇ ਆਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਦੇ ਸੰਘਰਸ਼ ਦੀਆਂ ਵਿਸਤਿ੍ਤ ਯਾਦਾਂ ਉਸ ਮਹਾਨ ਸੰਘਰਸ਼ ਦੇ ਜੀਵੰਤ ਇਤਿਹਾਸ ਦਾ ਦਰਜਾ ਰੱਖਦੀਆਂ ਹਨ |
ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਾਮਰੇਡ ਅਣਖੀ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ | ਮਾੜੀਮੇਘਾ ਪਰਵਾਰ ਦੀ ਉਨ੍ਹਾ ਨਾਲ ਪਰਿਵਾਰਕ ਸਾਂਝ ਅਤੇ ਕਮਿਊਨਿਸਟ ਵਿਚਾਰਾਂ ਦਾ ਅਦਾਨ-ਪ੍ਰਦਾਨ ਵੀ ਸੀ | ਮਾੜੀਮੇਘਾ ਨੇ ਕਿਹਾ ਕਿ ਉਨ੍ਹਾ ਦੇ ਪਰਵਾਰ ਵਿਚੋਂ ਸਰਬਜੀਤ ਸਿੰਘ ਢੇਸੀ, ਜੋ ਸਰਕਾਰੀ ਮਾਸਟਰ ਹਨ, ਉਨ੍ਹਾ ਦੇ ਪੁੱਤਰ ਨਵ ਨਾਲ ਮੇਰੀ ਧੀ ਪੂਨਮ ਵਿਆਹੀ ਹੋਈ ਹੈ | ਇਨ੍ਹਾਂ ਕਾਰਨਾਂ ਕਰਕੇ ਪਰਵਾਰ ਨਾਲ ਹੋਰ ਗੂੜ੍ਹਾ ਸੰਬੰਧ ਹੋ ਗਿਆ | ਉਸ ਪਰਵਾਰ ਨੇ ਵਿਦੇਸ਼ ਵਿੱਚੋਂ ਆ ਕੇ ਪਿਛਲੇ ਦਿਨੀਂ ਆਪਣੀ ਲੜਕੀ ਦਾ ਵਿਆਹ ਕੀਤਾ, ਪਰ ਅਣਖੀ ਸਾਹਿਬ ਬਿਮਾਰ ਹੋਣ ਕਰਕੇ ਆ ਨਾ ਸਕੇ, ਜਿਸ ਕਰਕੇ ਉਨ੍ਹਾ ਨਾਲ ਵਿਚਾਰ-ਵਟਾਂਦਰਾ ਹੋ ਨਾ ਸਕਿਆ | ਹੁਣ ਮੈਨੂੰ ਫੋਨ ਆਇਆ ਕਿ ਅਣਖੀ ਸਾਹਿਬ ਸੰਸਾਰਕ ਯਾਤਰਾ ਪੂਰੀ ਕਰ ਚੁੱਕੇ ਹਨ | ਬਹੁਤ ਹੀ ਦੁੱਖ ਮਹਿਸੂਸ ਹੋਇਆ ਕਿ ਇਹੋ ਜਿਹੇ ਨੇਕ ਇਨਸਾਨ, ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਜ਼ਰੂਰਤ ਹੈ, ਉਹ ਹੁਣ ਸਾਡੇ ਤੋਂ ਵਿਛੜ ਚੁੱਕੇ ਹਨ | ਮੈਂ ਪਰਵਾਰ ਤੇ ਆਪਣੀ ਪਾਰਟੀ ਵੱਲੋਂ ਉਨ੍ਹਾ ਦੇ ਪਰਵਾਰ ਨਾਲ ਦੱੁਖ ਪ੍ਰਗਟ ਕਰਦਾ ਹਾਂ | ਸਾਥੀ ਗੁਰਦੀਪ ਸਿੰਘ ਦੇ ਵਿਛੋੜੇ ‘ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ. ਐਮ. ਪੀ. ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਐਕਟਿੰਗ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਅਦਾਰਾ ‘ਸੰਗਰਾਮੀ ਲਹਿਰ’ ਵੱਲੋਂ ਸਾਥੀ ਮਹੀਪਾਲ ਅਤੇ ਗੁਰਦਰਸ਼ਨ ਬੀਕਾ, ਪਾਰਟੀ ਦੀ ਜਲੰਧਰ-ਕਪੂਰਥਲਾ ਜ਼ਿਲ੍ਹਾ ਕਮੇਟੀ ਅਤੇ ਕੰਗ ਅਰਾਈਆਂ ਯੂਨਿਟ ਵੱਲੋਂ ਦੁੱਖ ਦਾ ਇਜ਼ਹਾਰ ਕਰਦਿਆਂ ਸਾਥੀ ਅਣਖੀ ਦੇ ਪ੍ਰੇਰਣਾਦਾਇਕ ਜੀਵਨ ਪੰਧ ਤੋਂ ਸਿੱਖਿਆ ਲੈ ਕੇ ਉਹਨਾਂ ਦੇ ਦਿਖਾਏ ਰਾਹ ‘ਤੇ ਤੁਰਨ ਦਾ ਪ੍ਰਣ ਦਿ੍ੜ੍ਹਾਇਆ ਹੈ |

Related Articles

LEAVE A REPLY

Please enter your comment!
Please enter your name here

Latest Articles