23.9 C
Jalandhar
Sunday, October 1, 2023
spot_img

6 ਸਾਲ ਦੇ ਬੱਚੇ ਨੂੰ ਮਾਰਨ ਦੇ ਦੋਸ਼ ਤਹਿਤ ਤਿੰਨ ਕਾਬੂ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ‘ਚ ਬੀਤੇ ਦਿਨੀਂ ਇਕ 6 ਸਾਲਾ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਇਸ ਸੰਬੰਧੀ ਮਾਨਸਾ ਪੁਲਸ ਦੇ ਐੱਸ ਐੱਸ ਪੀ ਨੇ ਦੱਸਿਆ ਕਿ ਪੁਲਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਇਸ ਘਟਨਾ ‘ਚ ਵਰਤਿਆ ਗਿਆ ਪਿਸਤੌਲ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ | ਐੱਸ ਐੱਸ ਪੀ ਨੇ ਦੱਸਿਆ ਕਿ ਇਕ ਨਿੱਜੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਬੱਚੇ ਹਰਉਦੈਵੀਰ ਸਿੰਘ ਦੇ ਪਿਤਾ ਜਸਪ੍ਰੀਤ ਸਿੰਘ ਦੇ ਚਾਚੇ ਦੇ ਘਰ ਸੇਵਕ ਸਿੰਘ ਪਾਲੀ ਰਲਿਆ ਹੋਇਆ ਸੀ | ਇੱਕ ਦਿਨ ਉਥੇ ਉਸ ਨੇ ਨਾਬਾਲਗ ਬੱਚੀ ਨਾਲ ਗਲਤ ਹਰਕਤ ਕਰ ਦਿੱਤੀ, ਜਿਸ ਕਾਰਨ ਸੇਵਕ ਸਿੰਘ ਨੂੰ ਜਸਪ੍ਰੀਤ ਸਿੰਘ ਨੇ ਝਾੜ ਪਾਈ | ਬਾਅਦ ‘ਚ ਉਸ ਨੇ ਆਪਣੇ ਭਰਾ ਨਾਲ ਇਹ ਗੱਲ ਸਾਂਝੀ ਕੀਤੀ | ਫਿਰ ਉਨ੍ਹਾਂ ਨੇ ਜਸਪ੍ਰੀਤ ਸਿੰਘ ਨੂੰ ਮਾਰਨ ਦਾ ਇਰਾਦਾ ਕਰ ਲਿਆ ਅਤੇ ਇਸ ਦਿਨ ਸਾਜ਼ਿਸ਼ ਰਚ ਕੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ | ਗੋਲੀ ਜਸਪ੍ਰੀਤ ਸਿੰਘ ਦੀ ਥਾਂ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ | ਪੁਲਸ ਅਨੁਸਾਰ ਸ਼ਨੀਵਾਰ ਤਿੰਨੇ ਫੜੇ ਹੋਏ ਵਿਅਕਤੀਆਂ ਸੇਵਕ ਸਿੰਘ, ਅੰਮਿ੍ਤ ਸਿੰਘ ਅਤੇ ਚੰਨੀ ਸਿੰਘ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles