39.2 C
Jalandhar
Saturday, July 27, 2024
spot_img

ਅੰਮਿ੍ਤਪਾਲ ਸਿੰੰਘ ਸਾਥੀ ਕਈ ਸਾਥੀ ਗਿ੍ਫਤਾਰ

ਜਲੰਧਰ : ਅਜਨਾਲਾ ਪੁਲਸ ਥਾਣੇ ‘ਤੇ ਹਮਲੇ ਦੇ ਮਾਮਲੇ ‘ਚ ਸ਼ਨੀਵਾਰ ਪੰਜਾਬ ਪੁਲਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮਿ੍ਤਪਾਲ ਸਿੰਘ ਦੇ ਕਈ ਸਾਥੀਆਂ ਨੂੰ ਗਿ੍ਫ਼ਤਾਰ ਕਰ ਲਿਆ ਤੇ ਅੰਮਿ੍ਤਪਾਲ ਫਰਾਰ ਦੱਸਿਆ ਜਾ ਰਿਹਾ | ਇਹ ਗਿ੍ਫ਼ਤਾਰੀਆਂ ਅਜਨਾਲਾ ਥਾਣੇ ‘ਤੇ ਹਮਲੇ ਨਾਲ ਜੁੜੇ ਕੇਸ ‘ਚ ਕੀਤੀਆਂ ਗਈਆਂ ਹਨ | ਪੰਜਾਬ ਪੁਲਸ ਨੇ ਜਾਇੰਟ ਅਪਰੇਸ਼ਨ ਚਲਾ ਕੇ ਇਨ੍ਹਾਂ ਲੋਕਾਂ ਨੂੰ ਫੜਿਆ | ਅੰਮਿ੍ਤਪਾਲ ਦੇ ਕਈ ਸਾਥੀਆਂ ਨੂੰ ਸ਼ਨੀਵਾਰ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ, ਜਦ ਉਹ ਅੰਮਿ੍ਤਪਾਲ ਦੇ ਨਾਲ ਜਲੰਧਰ ਤੋਂ ਮੋਗਾ ਵੱਲ ਜਾ ਰਹੇ ਸਨ | ਪੰਜਾਬ ਪੁਲਸ ਨੇ ਜਦੋਂ ਘੇਰਾ ਪਾਇਆ ਤਾਂ ਅੰਮਿ੍ਤਪਾਲ ਖੁਦ ਗੱਡੀ ‘ਚ ਬੈਠ ਕੇ ਿਲੰਕ ਰੋਡ ਤੋਂ ਹੁੰਦੇ ਹੋਏ ਭੱਜ ਗਿਆ | ਪੁਲਸ ਦੀਆਂ ਕਰੀਬ 100 ਗੱਡੀਆਂ ਨੇ ਲਗਭਗ ਡੇਢ ਘੰਟਾ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਨਕੋਦਰ ਏਰੀਏ ‘ਚ ਦਬੋਚ ਲਿਆ | ਪੁਲਸ ਅੰਮਿ੍ਤਪਾਲ ਦੇ ਸਾਥੀਆਂ ਨੂੰ ਆਪਣੀਆਂ ਗੱਡੀਆਂ ਰਾਹੀ ਸ਼ਾਹਕੋਟ ਥਾਣੇ ‘ਚੋਂ ਲੈ ਕੇ ਅਣਦੱਸੀ ਥਾਂ ਲਈ ਰਵਾਨਾ ਹੋ ਗਈ | ਇਸ ਦੌਰਾਨ ਐੱਸ ਪੀ (ਡੀ) ਜਲੰਧਰ ਸਰਬਜੀਤ ਸਿੰਘ ਬਾਹੀਆ ਮੌਜੂਦ ਸਨ, ਪਰ ਕਿਸੇ ਵੀ ਪੁਲਸ ਅਧਿਕਾਰੀ ਵੱਲੋਂ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ |
ਇਸ ਤੋਂ ਇਲਾਵਾ ਅੰਮਿ੍ਤਸਰ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ਤੋਂ ਅੰਮਿ੍ਤਪਾਲ ਦੇ ਦੋ ਸਾਥੀਆਂ ਨੂੰ ਫੜਿਆ ਗਿਆ | ਇਨ੍ਹਾਂ ‘ਚ ਬੱਲ ਸਰਾਂ ਤੇ ਜੋਧੇ ਪਿੰਡ ਦਾ ਹਰਮੇਲ ਸਿੰਘ ਅਤੇ ਹਰਚਰਨ ਸਿੰਘ ਸ਼ਾਮਲ ਹਨ | ਨੌਵਾਂ ਵਿਅਕਤੀ ਮੋਗਾ ਦਾ ਭਗਵੰਤ ਸਿੰਘ ਉਰਫ਼ ਬਾਜੇਕੇ ਹੈ, ਜਿਸ ਨੂੰ ਖੇਤਾਂ ‘ਚੋਂ ਗਿ੍ਫ਼ਤਾਰ ਕੀਤਾ ਗਿਆ |
ਅੰਮਿ੍ਤਪਾਲ ਦੀ ਗਿ੍ਫਤਾਰੀ ਤੋਂ ਬਾਅਦ ਜਲੰਧਰ-ਅੰਮਿ੍ਤਸਰ ਹਾਈਵੇ ‘ਤੇ ਭਾਰੀ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ | ਮੋਗਾ ‘ਚ ਪੁਲਸ ਦੀ ਭਾਰੀ ਤਾਇਨਾਤੀ ਦੇਖਣ ਨੂੰ ਮਿਲੀ | ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਪੁਲਸ ਵੱਲੋਂ ਸ੍ਰੀ ਮੁਕਤਸਰ ਸਾਹਿਬ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ | ਪੰਜਾਬ ਦੇ ਕਈ ਇਲਾਕਿਆਂ ‘ਚ ਐੱਨ ਡੀ ਆਰ ਐੱਫ਼ ਤਾਇਨਾਤ ਹੋ ਗਈ ਹੈ | ਜਾਣਕਾਰੀ ਅਨੁਸਾਰ ਅੰਮਿ੍ਤਸਰ ਅਤੇ ਬਿਆਸ ਲਾਗੇ ਐੱਨ ਡੀ ਆਰ ਐੱਫ਼ ਤਾਇਨਾਤ ਕਰ ਦਿੱਤੀ ਗਈ ਹੈ | ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਹੈ ਕਿ ਸੀ ਆਰ ਪੀ ਐੱਫ਼, ਆਰ ਏ ਐੱਸ ਅਤੇ ਹੋਰ ਕਈ ਕੇਂਦਰੀ ਫ਼ੋਰਸਾਂ ਪੰਜਾਬ ਦੇ ਅੰਦਰ ਤਾਇਨਾਤ ਹੋ ਗਈਆਂ ਹਨ | ਅੰਮਿ੍ਤਸਰ-ਜੰਡਿਆਲਾ ਗੁਰੂ ਦੇ ਟੋਲ ਪਲਾਜ਼ਾ ਨੇੜੇ ਪੁਲਸ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਲੋਕਾਂ ਦਾ ਇਕੱਠ ਨਾ ਹੋ ਸਕੇ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋ ਸਕੇ |
ਇਸ ਤੋਂ ਪਹਿਲਾ ਬਠਿੰਡਾ ਦੇ ਰਾਮਪੁਰਾ ਫੂਲ ‘ਚ ਰੱਖਿਆ ਗਿਆ ਅੰਮਿ੍ਤਪਾਲ ਦਾ ਸਮਾਗਮ ਵੀ ਰੱਦ ਕਰ ਦਿੱਤਾ ਗਿਆ ਸੀ | ਅੰਮਿ੍ਤਪਾਲ ਨੇ ਉਥੇ ਸਵੇਰੇ 9.30 ਵਜੇ ਪਹੁੰਚਣਾ ਸੀ, ਪਰ ਉਹ ਨਹੀਂ ਪਹੁੰਚਿਆ ਤਾਂ ਸਟੇਜ ਤੋਂ ਪ੍ਰੋਗਰਾਮ ਰੱਦ ਕਰਨ ਦਾ ਐਲਾਨ ਕੀਤਾ ਗਿਆ |
ਅੰਮਿ੍ਤਪਾਲ ਖਿਲਾਫ਼ ਤਿੰਨ ਕੇਸ ਦਰਜ ਹਨ, ਜਿਨ੍ਹਾਂ ‘ਚੋਂ ਦੋ ਮਾਮਲੇ ਅੰਮਿ੍ਤਸਰ ਜ਼ਿਲ੍ਹੇ ਦੇ ਅਜਨਾਲਾ ਥਾਣੇ ‘ਚ ਹਨ | ਆਪਣੇ ਇੱਕ ਕਰੀਬੀ ਦੀ ਗਿ੍ਫ਼ਤਾਰੀ ਤੋਂ ਨਾਰਾਜ ਹੋ ਕੇ ਉਸ ਨੇ ਬੀਤੀ 23 ਫਰਵਰੀ ਨੂੰ ਸਮਰਥਕਾਂ ਨਾਲ ਅਜਨਾਲਾ ਥਾਣੇ ‘ਤੇ ਹਮਲਾ ਕਰ ਦਿੱਤਾ ਸੀ | ਇਸ ਕੇਸ ‘ਚ ਉਸ ‘ਤੇ ਕਾਰਵਾਈ ਨਾ ਹੋਣ ਦੇ ਚਲਦੇ ਪੰਜਾਬ ਪੁਲਸ ਦੀ ਕਾਫ਼ੀ ਆਲੋਚਨਾ ਹੋ ਰਹੀ ਸੀ |
ਸ਼ਨੀਵਾਰ ਨੂੰ ਅੰਮਿ੍ਤਪਾਲ ਨੇ ਜਲੰਧਰ-ਮੋਗਾ ਨੈਸ਼ਨਲ ਹਾਈਵੇ ‘ਤੇ ਸ਼ਾਹਕੋਟ-ਮਲਸੀਆ ਇਲਾਕੇ ਅਤੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ‘ਚ ਪ੍ਰੋਗਰਾਮ ਰੱਖੇ ਸਨ | ਸ਼ਾਹਕੋਟ, ਮਲਸੀਆਂ ਇਲਾਕੇ ‘ਚ ਉਸ ਦੇ ਪ੍ਰੋਗਰਾਮ ਲਈ ਸਮਰਥਕ ਸਵੇਰ ਤੋਂ ਇਕੱਠੇ ਹੋਣ ਲੱਗੇ ਸਨ | ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਜਲੰਧਰ ਅਤੇ ਮੋਗਾ ਪੁਲਸ ਨੇ ਜਾਇੰਟ ਅਪਰੇਸ਼ਨ ‘ਚ ਚੁੱਪਚਾਪ ਅੰਮਿ੍ਤਪਾਲ ਨੂੰ ਗਿ੍ਫ਼ਤਾਰ ਕਰਨ ਦੀ ਰਣਨੀਤੀ ਬਣਾਈ | ਇਸ ਲਈ ਨੇੜਲੇ ਜ਼ਿਲਿ੍ਹਆਂ ‘ਚੋਂ ਰਾਤੋ-ਰਾਤ ਪੁਲਸ ਫੋਰਸ ਬੁਲਾ ਲਈ ਗਈ | ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਅੰਮਿ੍ਤਪਾਲ ਦਾ ਕਾਫਲਾ ਜਦੋਂ ਮਹਿਤਪੁਰ ਨੇੜੇ ਪਹੁੰਚਿਆ ਤਾਂ ਪੁਲਸ ਨੇ ਘੇਰਾ ਪਾ ਲਿਆ | ਇਸ ਦੌਰਾਨ ਛੇ ਲੋਕਾਂ ਨੂੰ ਪੁਲਸ ਨੇ ਦਬੋਚ ਲਿਆ | ਅੰਮਿ੍ਤਪਾਲ ਦੀ ਮਰਸਡੀਜ਼ ਦੇ ਡਰਾਈਵਰ ਨੇ ਪੁਲਸ ਨੂੰ ਦੇਖ ਕੇ ਗੱਡੀ ਿਲੰਕ ਰੋਡ ਵੱਲ ਮੋੜ ਦਿੱਤੀ ਤੇ ਭੱਜ ਗਿਆ | ਇਸ ਦੌਰਾਨ ਅੰਮਿ੍ਤਪਾਲ ਦੇ ਕਰੀਬੀ ਭਗਵੰਤ ਸਿੰਘ ਉਰਫ਼ ਬਾਜੇਕੇ ਨੂੰ ਵੀ ਪੁਲਸ ਨੇ ਗਿ੍ਫ਼ਤਾਰ ਕਰ ਲਿਆ | ਮੋਗਾ ਦੇ ਰਹਿਣ ਵਾਲੇ ਭਗਵੰਤ ਸਿੰਘ ਨੂੰ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ, ਜਦ ਉਹ ਆਪਣੇ ਖੇਤਾਂ ‘ਚ ਪੱਠੇ ਵੱਢ ਰਿਹਾ ਸੀ | ਪੰਜ ਗੱਡੀਆਂ ‘ਚ ਪਹੁੰਚੀ ਪੁਲਸ ਨੇ ਖੇਤਾਂ ਨੂੰ ਘੇਰਾ ਪਾ ਕੇ ਬਾਜੇਕੇ ਨੂੰ ਗਿ੍ਫ਼ਤਾਰ ਕਰ ਲਿਆ | ਪੁਲਸ ਨੂੰ ਦੇਖਦੇ ਹੀ ਭਗਵੰਤ ਸਿੰਘ ਸੋਸ਼ਲ ਮੀਡੀਆ ‘ਤੇ ਲਾਈਵ ਹੋ ਗਿਆ ਤੇ ਆਪਣੇ ਵੱਲ ਆ ਰਹੀ ਪੁਲਸ ਨੂੰ ਦਿਖਾਉਣ ਲੱਗਾ | ਭਗਵੰਤ ਸਿੰਘ ਖਿਲਾਫ਼ ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਪਾਉਣ ਨੂੰ ਲੈ ਕੇ ਕੇਸ ਦਰਜ ਹੈ |
ਇੰਟਰਨੈੱਟ ਸੇਵਾਵਾਂ ਰਹੀਆਂ ਠੱਪ
ਪੰਜਾਬ ਭਰ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ | ਜਾਣਕਾਰੀ ਮੁਤਾਬਕ ਮੋਬਾਇਲ ਇੰਟਰਨੈੱਟ ਸੇਵਾਵਾਂ ਐਤਵਾਰ 12 ਵਜੇ ਤੱਕ ਮੁਕੰਮਲ ਤੌਰ ‘ਤੇ ਬੰਦ ਰਹਿਣਗੀਆਂ | ਯੂਜ਼ਰਜ਼ ਨੂੰ ਬਕਾਇਦਾ ਮੈਸੇਜ ਭੇਜ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ | ਇਸ ਮੈਸੇਜ ‘ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ | ਬਰਨਾਲਾ ਜ਼ਿਲ੍ਹਾ ‘ਚ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ | ਅਸਲ ‘ਚ ਪੰਜਾਬ ਪੁਲਸ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ | ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਪੁਲਸ ਨੇ ਚੌਕਸੀ ਵਜੋਂ ਇੰਟਰਨੈੱਟ ਸੇਵਾਵਾਂ ਠੱਪ ਕੀਤੀਆਂ | ਬਠਿੰਡਾ, ਮੋਗਾ, ਜਲੰਧਰ, ਨਾਭਾ ਸਮੇਤ ਕਈ ਜ਼ਿਲਿ੍ਹਆਂ ‘ਚ ਇੰਟਰਨੈੱਟ ਸੇਵਾਵਾਂ ਦੇ ਸਿਗਨਲ ਘੱਟ ਕਰ ਦਿੱਤੇ ਹਨ | ਲਿਹਾਜ਼ਾ ਸੂਬੇ ਦਾ ਮਾਹੌਲ ਖਰਾਬ ਨਾ ਹੋਵੇ, ਇਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ | ਪੰਜਾਬ ਪੁਲਸ ਵਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ |
ਰੰਧਾਵਾ ਵੱਲੋਂ ਕਾਰਵਾਈ ਦਾ ਸਵਾਗਤ
ਅੰਮਿ੍ਤਪਾਲ ਸਿੰਘ ਦੀ ਗਿ੍ਫਤਾਰੀ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ | ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਕਿਹਾ ਕਿ ਦੇਰੀ ਨਾਲ ਹੀ ਸਹੀ, ਪੰਜਾਬ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦਾ ਮੈਂ ਸਵਾਗਤ ਕਰਦਾ ਹਾਂ | ਉਨ੍ਹਾ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ‘ਤੇ ਭਰੋਸਾ ਨਾ ਕਰਨ |

Related Articles

LEAVE A REPLY

Please enter your comment!
Please enter your name here

Latest Articles