39.2 C
Jalandhar
Saturday, July 27, 2024
spot_img

ਸਿਆਸੀ ਝਗੜੇ ‘ਚ ਕਰੋੜਾਂ ਸੁਆਹ

ਨਵੀਂ ਦਿੱਲੀ : ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਗੇੜ ਦੇ ਪਹਿਲੇ ਪੰਜ ਦਿਨ ਸਰਕਾਰ ਅਤੇ ਵਿਰੋਧੀ ਦਲ ਦੇ ਹੰਗਾਮੇ ਦੀ ਭੇਟ ਚੜ੍ਹ ਗਏ |
ਜਿੱਥੇ ਵਿਰੋਧੀ ਧਿਰ ਗੌਤਮ ਅਡਾਨੀ ਦੇ ਮਾਮਲੇ ‘ਚ ਜੇ ਪੀ ਸੀ ਜਾਂਚ ਦੀ ਮੰਗ ‘ਤੇ ਅੜਿਆ ਰਿਹਾ | ਉਥੇ ਸਰਕਾਰ ਦੇ ਮੰਤਰੀ ਅਤੇ ਸਾਂਸਦ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਲੰਡਨ ‘ਚ ਦਿੱਤੇ ਬਿਆਨ ‘ਤੇ ਮੁਆਫ਼ੀ ਦੀ ਮੰਗ ਦੇ ਚੱਲਦੇ ਸਦਨ ‘ਚ ਰੁਕਾਵਟ ਰਹੀ | ਦੋਵਾਂ ਧਿਰਾਂ ਦੇ ਹੰਗਾਮੇ ਦੇ ਚਲਦੇ ਜਨਤਾ ਦੇ ਕਰੋੜਾਂ ਰੁਪਏ ਖਰਚ ਹੋ ਗਏੇ | ਹੰਗਾਮੇ ਵਿਚਾਲੇ ਲੋਕ ਸਭਾ 17 ਮਾਰਚ ਨੂੰ ਸਭ ਤੋਂ ਜ਼ਿਆਦਾ 20 ਮਿੰਟ ਚੱਲੀ, ਜਦਕਿ 16 ਮਾਰਚ ਨੂੰ ਸਭ ਤੋਂ ਘੱਟ ਤਿੰਨ ਮਿੰਟ ਕਾਰਵਾਈ ਚੱਲੀ, ਰਾਜ ਸਭਾ ਸਭ ਤੋਂ ਜ਼ਿਆਦਾ 20 ਮਿੰਟ ਚੱਲੀ, ਜਦਕਿ 16 ਮਾਰਚ ਨੂੰ ਸਭ ਤੋਂ ਘੱਟ ਤਿੰਨ ਮਿੰਟ ਕਾਰਵਾਈ ਚੱਲੀ, ਉਥੇ ਰਾਜ ਸਭਾ ‘ਚ ਪੂਰੇ ਹਫ਼ਤੇ ‘ਚ 14 ਮਾਰਚ ਨੂੰ ਸਭ ਤੋਂ ਵੱਧ 82 ਮਿੰਟ ਅਤੇ 16 ਮਾਰਚ ਨੂੰ ਸਭ ਤੋਂ ਘੱਟ ਤਿੰਨ ਮਿੰਟ ਚੱਲੀ | ਉਥੇ ਹੀ ਦੋਵਾਂ ਸਦਨਾਂ ਲਈ ਅਗਲਾ ਹਫ਼ਤਾ ਵੀ ਅਸਾਨ ਨਹੀਂ ਦਿਖਾਈ ਦੇ ਰਿਹਾ | ਇਸ ਸੈਸ਼ਨ ‘ਚ ਸਭ ਤੋਂ ਵੱਡਾ ਕੰਮ ਬਜਟ ‘ਤੇ ਚਰਚਾ ਕਰਾਉਣਾ ਹੈ | ਹੰਗਾਮਾ ਜਾਰੀ ਰਿਹਾ ਤਾਂ ਬਿਨਾਂ ਚਰਚਾ ਦੇ ਬਜਟ ਪਾਸ ਹੋ ਸਕਦਾ ਹੈ | ਜ਼ਿਕਰਯੋਗ ਹੈ ਕਿ 2018 ਦੀ ਇੱਕ ਰਿਪੋਰਟ ਮੁਤਾਬਿਕ ਸੰਸਦ ਦੀ ਕਾਰਵਾਈ ‘ਤੇ ਖਰਚ ਦੀ ਰਿਪੋਰਟ ਮੁਤਾਬਿਕ ਕਰੋੜਾਂ ਦੱਸਿਆ ਹੈ | ਹਰੇਕ ਸਾਂਸਦ ‘ਤੇ ਸਰਕਾਰ ਕਰੀਬ 1 ਲੱਖ 80 ਹਜ਼ਾਰ ਰੁਪਏ ਪ੍ਰਤੀ ਮਹੀਨੇ ਖਰਚ ਕਰਦੀ ਹੈ | ਇਸ ‘ਚ ਸਾਂਸਦ ਦੀ ਤਨਖਾਹ, ਭੱਤੇ ਤੇ ਹੋਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ |

Related Articles

LEAVE A REPLY

Please enter your comment!
Please enter your name here

Latest Articles