37.6 C
Jalandhar
Friday, March 29, 2024
spot_img

ਕਾਂਗਰਸ ਤੋਂ ਬਿਨਾਂ ਭਾਜਪਾ ਵਿਰੋਧੀ ਮੋਰਚਾ ਸੰਭਵ ਨਹੀਂ : ਰਮੇਸ਼

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਭਾਜਪਾ ਨੂੰ ਟੱਕਰ ਦੇਣ ਲਈ ਕੋਈ ਵੀ ਵਿਰੋਧੀ ਮੋਰਚਾ ਕਾਂਗਰਸ ਤੋਂ ਬਿਨਾਂ ਸੰਭਵ ਨਹੀਂ ਹੈ ਅਤੇ ਜੇ 2024 ਦੀਆਂ ਆਮ ਚੋਣਾਂ ਲਈ ਗੱਠਜੋੜ ਬਣਦਾ ਹੈ ਤਾਂ ਕਾਂਗਰਸ ਇਸ ‘ਚ ਕੇਂਦਰੀ ਭੂਮਿਕਾ ਹੋਵੇਗੀ | ਖਬਰ ਏਜੰਸੀ ਪੀ ਟੀ ਆਈ ਨਾਲ ਇੱਕ ਇੰਟਰਵਿਊ ‘ਚ ਰਮੇਸ਼ ਨੇ ਹਾਲਾਂਕਿ ਕਿਹਾ ਕਿ ਇਸ ਸਭ ਬਾਰੇ ਫਿਲਹਾਲ ਗੱਲ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ, ਕਿਉਂਕਿ ਕਾਂਗਰਸ ਦੀ ਪਹਿਲੀ ਤਰਜੀਹ ਕਰਨਾਟਕ ‘ਚ ਆਉਣ ਵਾਲੀਆਂ ਚੋਣਾਂ ਹਨ | ਰਮੇਸ਼ ਦੀ ਟਿੱਪਣੀ ਮਮਤਾ ਬੈਨਰਜੀ ਦੀ ਤਿ੍ਣਮੂਲ ਕਾਂਗਰਸ ਅਤੇ ਉੱਤਰ ਪ੍ਰਦੇਸ਼ ਦੀ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਵੱਲੋਂ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਦੋਵੇਂ ਪਾਰਟੀਆਂ ਕਾਂਗਰਸ ਅਤੇ ਭਾਜਪਾ ਤੋਂ ਦੂਰ ਰਹਿਣਗੀਆਂ | ਉਨ੍ਹਾਂ ਵੱਲੋਂ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਰ ਖੇਤਰੀ ਨੇਤਾਵਾਂ ਨਾਲ ਸੰਭਾਵੀ ਗੱਲਬਾਤ ਦਾ ਸੰਕੇਤ ਦਿੱਤਾ ਗਿਆ ਹੈ | ਤਿ੍ਣਮੂਲ ਕਾਂਗਰਸ ਅਤੇ ਸਪਾ ਕਾਰਨ ਵਿਰੋਧੀ ਏਕਤਾ ਨੂੰ ਝਟਕਾ ਲੱਗਣ ਦੀ ਸੰਭਾਵਨਾ ਸੰਬੰਧੀ ਸਵਾਲ ਦੇ ਜਵਾਬ ‘ਚ ਰਮੇਸ਼ ਨੇ ਕਿਹਾ-ਟੀ ਐੱਮ ਸੀ, ਸਮਾਜਵਾਦੀ ਪਾਰਟੀ ਤੇ ਹੋਰ ਮੀਟਿੰਗਾਂ ਕਰਦੇ ਰਹਿੰਦੇ ਹਨ | ਤੀਜਾ ਮੋਰਚਾ, ਚੌਥਾ ਮੋਰਚਾ ਬਣਦੇ ਰਹਿਣਗੇ, ਪਰ ਵਿਰੋਧੀ ਧਿਰ ‘ਚ ਕਾਂਗਰਸ ਦਾ ਹੋਣਾ ਜ਼ਰੂਰੀ ਹੈ |

Related Articles

LEAVE A REPLY

Please enter your comment!
Please enter your name here

Latest Articles