ਕੋਟ ਫ਼ੱਤਾ ਦਲਿਤ ਭੈਣ-ਭਰਾ ਬਲੀ ਕਾਂਡ ‘ਚ ਸਾਰੇ ਦੋਸ਼ੀਆਂ ਨੂੰ ਉਮਰ ਭਰ ਦੀ ਕੈਦ

0
173

ਤਲਵੰਡੀ ਸਾਬੋ/ਬਠਿੰਡਾ (ਜਗਦੀਪ ਗਿੱਲ)
ਔਲਾਦ ਦੀ ਪ੍ਰਾਪਤੀ ਖਾਤਰ ਦੋ ਦਲਿਤ ਮਾਸੂਮ ਭੈਣ-ਭਰਾ ਕੋਟ ਫ਼ੱਤਾ ਬਲੀ ਕਾਂਡ ਵਿਚ ਵੀਰਵਾਰ ਐਡੀਸ਼ਨ ਸੈਸ਼ਨ ਜੱਜ ਬਲਜਿੰਦਰ ਸਿੰਘ ਸਰ੍ਹਾਂ ਨੇ ਸੱਤੇ ਦੋਸ਼ੀਆਂ ਨੂੰ ਉਮਰ ਭਰ ਦੀ ਕੈਦ ਸੁਣਾਈ | ਭਵਿੱਖ ਦੱਸਣ ਵਾਲਾ ਮੁੱਖ ਮੁਲਜ਼ਮ ਲੱਖੀ ਤਾਂਤਰਿਕ ਅਦਾਲਤ ਵਿਚ ਰੋ-ਰੋ ਕੇ ਹੱਥ ਜੋੜ ਕੇ ਰਹਿਮ ਦੀਆਂ ਅਪੀਲਾਂ ਕਰਨ ਲੱਗਿਆ | ਦੋਸ਼ੀਆਂ ‘ਚ ਇਕ ਪਰਵਾਰ ਦੇ ਛੇ ਮੈਂਬਰ, ਜਿਹਨਾਂ ਵਿਚ ਚਾਰ ਔਰਤਾਂ ਤੇ ਤਿੰਨ ਮਰਦ ਸ਼ਾਮਲ ਹਨ | ਐਕਸ਼ਨ ਕਮੇਟੀ ਦੇ ਆਗੂ ਭਾਈ ਪਰਨਜੀਤ ਸਿੰਘ, ਜੱਗੀ ਬਾਬ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਦੱਸਿਆ ਕਿ ਮੁਜਰਮ ਧਿਰ ਦੇ ਉਲਟ ਉੱਘੇ ਵਕੀਲ ਚਰਨਪਾਲ ਸਿੰਘ ਬਰਾੜ ਨੇ ਮਾਣਯੋਗ ਜੱਜ ਤੋਂ ਸਾਰੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਰੱਖੀ ਸੀ | ਜੱਜ ਸਾਹਿਬ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਪੰਦਰਾਂ ਮਿੰਟ ਬਾਅਦ ਆਉਣ ਦੀ ਹਦਾਇਤ ਦਿੱਤੀ | ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਸ੍ਰੀ ਸਰ੍ਹਾਂ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਕਤਲ ਕੇਸ ਧਾਰਾ 302 ਵਿੱਚ ਤੇ ਸਾਜ਼ਿਸ਼ ‘ਚ ਸਮੂਲੀਅਤ 120 ਬੀ ਤਹਿਤ ਉਮਰ ਭਰ ਦੀਆਂ ਕੈਦਾਂ ਤੇ ਦਸ-ਦਸ ਹਜ਼ਾਰ ਰੁਪਏ ਦੀਆਂ ਸਜ਼ਾਵਾਂ ਸੁਣਾਈਆਂ ਜਾਂਦੀਆਂ ਹਨ, ਤਾਂ ਉਸ ਵੇਲੇ ਭਵਿੱਖ ਦੱਸਣ ਵਾਲਾ ਤੇ ਮੁੱਖ ਮੁਲਜ਼ਮ ਤਾਂਤਰਿਕ ਲਖਵਿੰਦਰ ਲੱਖੀ ਹੱਥ ਬੰਨ੍ਹ ਕੇ ਰਹਿਮ ਦੀਆਂ ਅਪੀਲਾਂ ਕਰਨ ਲੱਗਿਆ ਕਿ ਉਸ ਦਾ ਸਾਰਾ ਜੱਗ ਦੁਸ਼ਮਣ ਬਣ ਗਿਆ ਹੈ | ਦੱਸ ਦੇਈਏ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਫ਼ੱਤਾ ਵਿਚ ਛੇ ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸ਼ਾਹਤ ਕਰਨ ‘ਤੇ ਅੱਠ ਸਾਲਾ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਬੇਰਹਿਮੀ ਨਾਲ ਬਲੀ ਦੇ ਦਿੱਤੀ ਗਈ ਸੀ | ਜਿਸ ਵਿਚ ਸੱਤ ਦੋਸ਼ੀ ਮਿ੍ਤਕ ਬੱਚਿਆਂ ਦੀ ਦਾਦੀ ਨਿਰਮਲ ਕੌਰ, ਪਿਤਾ ਕੁਲਵਿੰਦਰ ਸਿੰਘ ਵਿੱਕੀ, ਮਾਤਾ ਰੋਜ਼ੀ ਕੌਰ, ਚਾਚਾ ਜਸਪ੍ਰੀਤ ਸਿੰਘ, ਭੂਆ, ਜਿਸ ਦੀ ਔਲਾਦ ਖਾਤਰ ਬਲੀ ਦਿੱਤੀ ਗਈ ਸੀ ਅਮਨਦੀਪ ਕੌਰ ਤੇ ਦੂਜੀ ਭੂਆ ਗਗਨ ਤੇ ਇਕ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਸ਼ਾਮਲ ਸਨ | ਐਕਸ਼ਨ ਕਮੇਟੀ ਦੇ ਆਗੂਆਂ ਐਲਾਨ ਕੀਤਾ ਕਿ ਉਹ ਮੁੱਖ ਤਿੰਨ ਮੁਲਾਜ਼ਮਾਂ ਤਾਂਤਰਿਕ ਲਖਵਿੰਦਰ ਲੱਖੀ, ਬੱਚਿਆਂ ਦੀ ਦਾਦੀ ਨਿਰਮਲ ਕੌਰ ਤੇ ਉਹਨਾਂ ਦੇ ਪਿਤਾ ਕੁਲਵਿੰਦਰ ਵਿੱਕੀ ਨੂੰ ਫਾਂਸੀ ਦੀਆਂ ਸਜ਼ਾਵਾਂ ਲਈ ਹਾਈ ਕੋਰਟ ਵਿਚ ਵਿਚ ਕੇਸ ਦਾਇਰ ਕਰਨਗੇ |

LEAVE A REPLY

Please enter your comment!
Please enter your name here