ਡਿਊਟੀ ’ਤੇ ਜਾਂਦਿਆਂ ਹਾਦਸੇ ’ਚ 3 ਅਧਿਆਪਕਾਂ ਤੇ ਡਰਾਈਵਰ ਦੀ ਮੌਤ, 10 ਅਧਿਆਪਕ ਗੰਭੀਰ ਜ਼ਖਮੀ

0
223

ਜਲਾਲਾਬਾਦ/ਫਿਰੋਜ਼ਪੁਰ/ਫਾਜ਼ਿਲਕਾ/ਮਮਦੋਟ
(ਸਤਨਾਮ ਸਿੰਘ, ਜੀਤ ਕੁਮਾਰ/ਅਸ਼ੋਕ ਸ਼ਰਮਾ/
�ਿਸ਼ਨ ਸਿੰਘ/ਜਸਬੀਰ ਸਿੰਘ ਕੰਬੋਜ)
ਜਲਾਲਾਬਾਦ ਤਹਿਸੀਲ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਸਵੇਰੇ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਸਕੂਲਾਂ ’ਚ ਡਿਊਟੀ ਲਈ ਜਾ ਰਹੇ ਅਧਿਆਪਕਾਂ ਦੀ ਟ੍ਰੈਕਸ ਅਤੇ ਸਰਕਾਰੀ ਬੱਸ ਦੀ ਸਿੱਧੀ ਟੱਕਰ ਹੋਣ ਨਾਲ 3 ਅਧਿਆਪਕਾਂ ਅਤੇ 1 ਡਰਾਈਵਰ ਦੀ ਮੌਤ ਹੋ ਗਈ, ਜਦੋਂਕਿ 10 ਅਧਿਆਪਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਹਾਦਸਾ ਐੱਫ-ਐੱਫ ਰੋਡ ’ਤੇ ਸਥਿਤ ਖਾਈ ਫੇਮੇ ਕੀ ਦੇ ਕੋਲ ਵਾਪਰਿਆ। ਇਸ ਹਾਦਸੇ ਬਾਰੇ ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਮੌਕੇ ’ਤੇ ਪੁੱਜ ਗਏ ਅਤੇ ਹਾਦਸਾਗ੍ਰਸਤ ਟ੍ਰੈਕਸ ਵਿਚੋਂ ਅਧਿਆਪਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਥਾਣਾ ਲੱਖੋਕੇ ਬਹਿਰਾਮ ਦੇ ਐੱਸ.ਐੱਚ.ਓ. ਬਚਨ ਸਿੰਘ ਵੀ ਮੌਕੇ ’ਤੇ ਪੁੱਜ ਗਏ। ਹਾਦਸਾ ਏਨਾ ਭਿਆਨਕ ਕਿ ਟ੍ਰੈਕਸ ਦੇ ਪਰਖੱੱਚੇ ਉਡ ਗਏ। ਜ਼ਖਮੀ ਅਧਿਆਪਕਾਂ ਨੂੰ ਫਿਰੋਜ਼ਪੁਰ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਹਾਦਸੇ ਵਿਚ ਸਰਕਾਰੀ ਸਕੂਲ ਕੋਟਲੀ ਵਸਾਵਾ ਸਿੰਘ ਦੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਪਿ੍ਰੰਸ ਜੋਸਨ ਪੁੱਤਰ ਪ੍ਰੇਮ ਚੰਦ ਵਾਸੀ ਪੀਰ ਮੁਹੰਮਦ (ਥਾਣਾ ਅਮੀਰਖਾਸ), ਸਰਕਾਰੀ ਹਾਈ ਸਕੂਲ ਸਕੱਤਰਾ ਤਰਨ ਤਾਰਨ ਦੀ ਗਣਿਤ ਅਧਿਆਪਕਾ ਕੰਚਨ ਪਤਨੀ ਵਰੁਣ ਚੁੱਘ ਵਾਸੀ ਅਗਰਵਾਲ ਕਾਲੋਨੀ ਜਲਾਲਾਬਾਦ, ਸਰਕਾਰੀ ਹਾਈ ਸਕੂਲ ਆਸਲ ਉਤਾੜ (ਤਰਨ ਤਾਰਨ) ਦੀ ਈ.ਟੀ.ਟੀ. ਅਧਿਆਪਕਾ ਮਨਿੰਦਰ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਕਾਮਰੇ ਵਾਲਾ ਜਲਾਲਾਬਾਦ ਅਤੇ ਟ੍ਰੈਕਸ ਦੇ ਡਰਾਇਵਰ ਅਸ਼ੋਕ ਕੁਮਾਰ ਪੁੱਤਰ ਹੁਸ਼ਿਆਰ ਸਿੰਘ ਵਾਸੀ ਦਰੋਗਾ ਥਾਣਾ ਅਮੀਰਖਾਸ ਜ਼ਿਲ੍ਹਾ ਫਾਜ਼ਿਲਕਾ ਦੀ ਮੌਤ ਹੋ ਗਈ, ਜਦੋਂਕਿ ਅਧਿਆਪਕ ਬਲਵਿੰਦਰ ਸਿੰਘ ਪੁੱਤਰ ਨਾਨਕ ਚੰਦ ਵਾਸੀ ਚੱਕ ਜਮਾਲਗੜ੍ਹ ਥਾਣਾ ਅਮੀਰਖਾਸ, ਅਧਿਆਪਕ ਸੁਨੀਲ ਕੁਮਾਰ ਵਾਸੀ ਸੂਰਾ ਵਾਲੀ ਢਾਣੀ ਥਾਣਾ ਵੈਰੋ ਕੇ, ਅਧਿਆਪਕਾ ਗੁਰਪ੍ਰੀਤ ਕੌਰ ਵਾਸੀ ਪਾਲੀ ਵਾਲਾ ਥਾਣਾ ਵੈਰੋ ਕੇ, ਅਧਿਆਪਕਾ ਮਨਪ੍ਰੀਤ ਕੌਰ ਪੁੱਤਰੀ ਸ਼ਾਮ ਸੁੰਦਰ ਵਾਸੀ ਮੰਡੀਵਾਲ, ਗੁਰੂ ਹਰਸਹਾਏ, ਅਧਿਆਪਕਾ ਜਸਬੀਰ ਕੌਰ ਪਤਨੀ ਅਨੰਤਦੀਪ ਸਿੰਘ ਵਾਸੀ ਢਾਬ ਖੁਸ਼ਹਾਲ ਜੋਈਆ ਥਾਣਾ ਵੈਰੋ ਕੇ, ਅਧਿਆਪਕਾ ਨਵਨੀਤ ਕੌਰ ਵਾਸੀ ਹੱਡੀ ਵਾਲਾ, ਅਧਿਆਪਕ ਸਰਬਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਅਹਿਮਦ ਢੰਡੀ ਗੁਰੂ ਹਰਸਹਾਏ, ਅਧਿਆਪਕ ਬਲਵਿੰਦਰ ਸਿੰਘ ਪੁੱਤਰ ਮੱਲ ਸਿੰਘ ਵਾਸੀ ਮੇਘਾ ਪੰਜੇ ਕੇ ਉਤਾੜ, ਹਰਵਿੰਦਰ ਕੌਰ ਵਾਸੀ ਫਾਜ਼ਿਲਕਾ, ਅਧਿਆਪਕਾ ਰਿੱਤੂ ਬਾਲਾ ਵਾਸੀ ਪਾਲੀ ਵਾਲਾ ਥਾਣਾ ਵੈਰੋਕੇ ਜ਼ਖਮੀ ਹੋ ਗਏ।
ਇੱਥੇ ਜ਼ਿਕਰਯੋਗ ਹੈ ਕਿ ਫਾਜ਼ਿਲਕਾ, ਜਲਾਲਾਬਾਦ ਅਤੇ ਗੁਰੂ ਹਰਸਹਾਏ ਇਲਾਕੇ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਸਕੂਲਾਂ ’ਚ ਡਿਊਟੀ ਲਈ ਤਾਇਨਾਤ ਹਨ ਅਤੇ ਹਰ ਰੋਜ਼ ਇਨ੍ਹਾਂ ਅਧਿਆਪਕਾਂ ਨੂੰ ਜਾਣਾ ਪੈਂਦਾ ਹੈ। ਤਕਰੀਬਨ ਸਾਲ ਕੁ ਪਹਿਲਾਂ ਵੀ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਡਿਊਟੀ ’ਤੇ ਜਾ ਰਹੇ ਅਧਿਆਪਕਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਤੇ ਸੱਤ ਅਧਿਆਪਕਾਂ ਦੀ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here