ਏਜੰਸੀਆਂ ਦੀ ਦੁਰਵਰਤੋਂ ਖਿਲਾਫ ਆਪੋਜ਼ੀਸ਼ਨ ਦਾ ਮਾਰਚ

0
167

ਨਵੀਂ ਦਿੱਲੀ : ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸ਼ੁੱਕਰਵਾਰ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਕਾਇਮ ਕਰਨ ਦੀ ਮੰਗ ਲਈ ਅਤੇ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਖਿਲਾਫ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਮਾਰਚ ਕੀਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ’ਚ ਲੋਕਤੰਤਰ ਅਤੇ ਵਿਰੋਧੀ ਧਿਰ ਨੂੰ ਤਬਾਹ ਕਰਨਾ ਚਾਹੁੰਦੀ ਹੈ। ਮਾਰਚ ਦੀ ਅਗਵਾਈ ਕਰ ਰਹੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨੂੰ ਕਿਹਾ-ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਜੇ ਪੀ ਸੀ ਦੀ ਮੰਗ ਲਈ ਇੱਥੇ ਪ੍ਰਦਰਸ਼ਨ ਕਰ ਰਹੇ ਹਨ। ਇਕ ਗੱਲ ਤਾਂ ਸਾਫ ਹੈ ਕਿ ਮੋਦੀ ਜੀ ਜਨਤਾ ਤੋਂ ਕੁਝ ਛੁਪਾਉਣਾ ਚਾਹੁੰਦੇ ਹਨ। ਅਸੀਂ ਅਡਾਨੀ ਦੀ ਗੱਲ ਕਰ ਰਹੇ ਹਾਂ ਤੇ ਭਾਜਪਾ ਓ ਬੀ ਸੀ ਦਾ ਮੁੱਦਾ ਉਠਾ ਰਹੀ ਹੈ। ਪੈਸੇ ਲੈ ਕੇ ਭੱਜਣ ਵਾਲਿਆਂ ਲਈ ਓ ਬੀ ਸੀ ਦਾ ਕੀ ਮਤਲਬ ਹੈ। ਸਰਕਾਰ ਸੁਣਨਾ ਨਹੀਂ ਚਾਹੁੰਦੀ। ਉਹ ਡਰੀ ਹੋਈ ਹੈ ਕਿਉਂਕਿ ਦਾਲ ’ਚ ਕੁਝ ਕਾਲਾ ਹੈ। ਰਾਹੁਲ ਗਾਂਧੀ ਨੂੰ ਸੰਸਦ ’ਚ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।

LEAVE A REPLY

Please enter your comment!
Please enter your name here