ਅੰਮਿ੍ਤਸਰ : ਲਾਰੈਂਸ ਰੋਡ ‘ਤੇ ਸਥਿਤ ਆਪਣੇ ਘਰ ਦੇ ਕਮਰੇ ‘ਚ ਸ਼ੁੱਕਰਵਾਰ ਦੇਰ ਰਾਤ ਦੋ ਭੈਣਾਂ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚ ਗਈ | ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਪੁਲਸ ਨੇ ਮਿ੍ਤਕ ਭੈਣਾਂ ਦੀ ਪਛਾਣ ਜੋਤੀ ਕਪੂਰ ਤੇ ਸੀਮਾ ਕਪੂਰ ਵਜੋਂ ਕੀਤੀ ਹੈ | ਪੁਲਸ ਨੇ ਦੱਸਿਆ ਕਿ ਦੋਵੇਂ ਭੈਣਾਂ ਦਾ ਵਿਆਹ ਨਹੀਂ ਹੋਇਆ ਹੈ | ਦੇਰ ਰਾਤ ਖਬਰ ਮਿਲੀ ਕਿ ਨਿਊ ਗਾਰਡਨ ਐਵੇਨਿਊ, ਲਾਰੈਂਸ ਰੋਡ ਵਿਖੇ ਦੋ ਭੈਣਾਂ ਨੇ ਖੁਦਕੁਸ਼ੀ ਕਰ ਲਈ ਹੈ | ਦੋਵਾਂ ਦੀ ਉਮਰ 50 ਤੋਂ ਵੱਧ ਹੈ | ਦੋਵਾਂ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਅਤੇ ਉਸ ‘ਚ ਉਨ੍ਹਾਂ ਪੋਸਟਮਾਰਟਮ ਨਾ ਕਰਨ ਦੀ ਇੱਛਾ ਵੀ ਪ੍ਰਗਟਾਈ ਹੈ | ਮਾਂ ਦੇ ਨਾਲ ਦੋਵੇਂ ਇਸੇ ਘਰ ‘ਚ ਰਹਿੰਦੀਆਂ ਸਨ | ਲੰਮੇ ਸਮੇਂ ਤੋਂ ਮਾਂ ਬਿਮਾਰ ਸੀ | ਉਸ ਦੀ ਮੌਤ ਦੇ ਖਦਸ਼ੇ ਦਾ ਡਰ ਦੋਵਾਂ ਨੂੰ ਖਾ ਰਿਹਾ ਸੀ | ਸੁਸਾਈਡ ਨੋਟ ‘ਚ ਦੋਵਾਂ ਨੇ ਲਿਖਿਆ ਕਿ ਉਹ ਮਾਂ ਦੇ ਜਾਣ ਤੋਂ ਬਾਅਦ ਇਕੱਲਾ ਰਹਿਣ ਤੋਂ ਡਰ ਰਹੀਆਂ ਸਨ, ਇਸ ਲਈ ਉਨ੍ਹਾਂ ਇਹ ਕਦਮ ਚੁੱਕਿਆ |