ਮਾਨਸਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਦੋਸ਼ ਲਾਇਆ—ਮੈਨੂੰ ਰਾਜਸਥਾਨ ਤੋਂ ਈਮੇਲ ‘ਤੇ ਧਮਕੀ ਮਿਲੀ ਹੈ ਕਿ ਮੈਨੂੰ ਜਲਦੀ ਹੀ ਮਾਰ ਦਿੱਤਾ ਜਾਵੇਗਾ, ਇਸ ਲਈ ਲਾਰੈਂਸ ਬਿਸ਼ਨੋਈ ਦਾ ਨਾਂਅ ਨਾ ਲਓ |’ ਇਸ ਤੋਂ ਪਹਿਲਾਂ ਵੀ ਬਲਕੌਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੂੰ 25 ਅਪਰੈਲ ਤੋਂ ਪਹਿਲਾਂ ਮਾਰ ਦੇਣ ਦੀਆਂ ਧਮਕੀਆਂ ਮਿਲੀਆਂ | ਇਸੇ ਦੌਰਾਨ ਉਸ ਨੇ ਕਿਹਾ—ਅੱਜ ਤੋਂ ਬਾਅਦ ਆਪਣੇ ਪੁੱਤਰ ਦਾ ਕੇਸ ਰੱਬ ਭਰੋਸੇ ਛੱਡ ਦਿੱਤਾ ਹੈ ਅਤੇ ਅੱਜ ਤੋਂ ਬਾਅਦ ਨਾ ਤਾਂ ਸਰਕਾਰ ਅੱਗੇ ਹੱਥ ਜੋੜਨਗੇ ਅਤੇ ਨਾ ਹੀ ਕਿਸੇ ਸਰਕਾਰੀ ਦਫਤਰ ਜਾਣਗੇ | ਸਿਰਫ ਵਾਹਿਗੁਰੂ ਅੱਗੇ ਅਰਦਾਸ ਕਰਨਗੇ | ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਹੁਣ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ |