16.2 C
Jalandhar
Monday, December 23, 2024
spot_img

ਕੈਨੇਡਾ ਦੇ ਸਾਬਕਾ ਸੰਸਦ ਮੈਂਬਰਾਂ ਦੀ ਕੋਠੀ ‘ਤੇ ਕਬਜ਼ਾ ਛੁਡਵਾਇਆ

ਪਟਿਆਲਾ : ਇਥੇ ਸੇਵਕ ਕਲੋਨੀ ਵਿਚ ਐੱਨ ਆਰ ਆਈ ਪਰਵਾਰ ਦੀ ਕੋਠੀ ਉਪਰ ਢਾਈ ਸਾਲਾਂ ਤੋਂ ਕੀਤਾ ਗਿਆ ਕਬਜ਼ਾ ਸਰਕਾਰ ਦੇ ਦਖਲ ਨਾਲ ਪੁਲਸ ਨੇ 48 ਘੰਟਿਆਂ ‘ਚ ਛੁਡਵਾ ਲਿਆ | ਇਹ ਕੋਠੀ ਕੈਨੇਡਾ ‘ਚ ਚਾਰ ਵਾਰ ਸੰਸਦ ਮੈਂਬਰ ਰਹੀ ਨੀਨਾ ਗਰੇਵਾਲ ਦੇ ਪਰਵਾਰ ਦੀ ਹੈ | ਉਹ ਕੈਨੇਡਾ ਵਿਚ ਸੰਸਦ ਮੈਂਬਰ ਬਣਨ ਵਾਲੀ ਪਹਿਲੀ ਮਹਿਲਾ ਸਿੱਖ ਹੈ | ਉਸ ਦੇ ਪਤੀ ਗੁਰਵੰਤ ਸਿੰਘ ਗਰੇਵਾਲ ਵੀ ਕੈਨੇਡਾ ‘ਚ ਹੀ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ | ਉਧਰ ਕੋਠੀ ‘ਤੇ ਕਬਜ਼ਾ ਕਰਨ ਦੇ ਦੋਸ਼ਾਂ ਹੇਠ ਸੰਬੰਧਤ ਵਿਅਕਤੀਆਂ ਖਿਲਾਫ ਥਾਣਾ ਸਿਵਲ ਲਾਈਨ ਪਟਿਆਲਾ ਵਿਚ ਕੇਸ ਦਰਜ ਕਰ ਲਿਆ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles