ਜਲੰਧਰ : ਪੰਜਾਬੀ ਦੇ ਸਿਰਮੌਰ ਲੇਖਕ ਡਾ. ਵਰਿਆਮ ਸਿੰਘ ਸੰਧੂ ਦੀ ਵਾਰਤਕ ਪੁਸਤਕ ‘ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ’ ਬਾਰੇ ਵਿਚਾਰ-ਚਰਚਾ ਹਿੱਤ ਇੱਕ ਸਮਾਗਮ 28 ਮਾਰਚ ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ।
ਭਾਈ ਸੰਤੋਖ ਸਿੰਘ ਕਿਰਤੀ ਲਾਇਬ੍ਰੇਰੀ, ਬਾਬਾ ਭਗਤ ਸਿੰਘ ਬਿਲਗਾ ਕਿਤਾਬ ਘਰ ਤੇ ਸੈਮੀਨਾਰ ਹਾਲ ਦੇ ਕਨਵੀਨਰ ਡਾ. ਗੋਪਾਲ ਸਿੰਘ ਬੁੱਟਰ ਨੇ ਦੱਸਿਆ ਕਿ ਪੁਸਤਕ ਬਾਰੇ ਬਤੌਰ ਮੁੱਖ ਵਕਤਾ ਮੰਗਤ ਰਾਮ ਪਾਸਲਾ ਆਪਣੇ ਵਿਚਾਰ ਰੱਖਣਗੇ। ਉਹਨਾ ਉਪਰੰਤ ਪ੍ਰਸਿੱਧ ਕਹਾਣੀਕਾਰ ਬਲਵਿੰਦਰ ਗਰੇਵਾਲ, ਸਤਨਾਮ ਮਾਣਕ, ਡਾ. ਲਖਵਿੰਦਰ ਜੌਹਲ ਤੇ ਗੁਰਦਰਸ਼ਨ ਬੀਕਾ ਚਰਚਾ ਨੂੰ ਅੱਗੇ ਤੋਰਨਗੇ।
ਅਜਮੇਰ ਸਿੰਘ ਸਮਰਾ ਪ੍ਰਧਾਨ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਜਸਵੀਰ ਸਿੰਘ ਸ਼ੀਰਾ ਜੌਹਲ, ਕੁਲਬੀਰ ਸਿੰਘ ਸੰਘੇੜਾ (ਇੰਡੀਅਨ ਵਰਕਰਜ਼ ਐਸੋਸੀਏਸ਼ਨ ਬਰਮਿੰਘਮ) ਤੇ ਪੁਸਤਕ ਦੇ ਲੇਖਕ ਡਾ. ਵਰਿਆਮ ਸਿੰਘ ਸੰਧੂ ਵਿਚਾਰ-ਚਰਚਾ ਵਿੱਚ ਸ਼ਿਰਕਤ ਕਰਨਗੇ।