ਨਵੀਂ ਦਿੱਲੀ : ਕਰਨਾਟਕ ’ਚ ਕਾਂਗਰਸ ਸਰਕਾਰ ਬਣਨ ਦਾ ਅਨੁਮਾਨ ਸਰਵੇ ’ਚ ਲਗਾਇਆ ਜਾ ਰਿਹਾ ਹੈ। ਏ ਬੀ ਪੀ-ਸੀ ਵੋਟਰ ਸਰਵੇ ਮੁਤਾਕਿ ਕਾਂਗਰਸ ਨੂੰ ਸੂਬੇ ’ਚ 115-127 ਸੀਟਾਂ ਮਿਲਣ ਦਾ ਅਨੁਮਾਨ ਹੈ। ਉਥੇ ਹੀ ਭਾਜਪਾ ਨੂੰ 68-80 ਸੀਟਾਂ, ਜੇ ਡੀ ਐੱਸ ਨੂੰ 23-35 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਕਰਨਾਟਕ ’ਚ ਕਿਹੜੀ ਪਾਰਟੀ ਜਿੱਤ ਸਕਦੀ ਹੈ? ਦੇ ਸਵਾਲ ਦੇ ਜਵਾਬ ’ਚ ਸਭ ਤੋਂ ਜ਼ਿਆਦਾ ਕਾਂਗਰਸ ਦਾ ਨਾਂਅ ਲਿਆ ਗਿਆ। ਕਾਂਗਰਸ ਨੂੰ 39 ਫੀਸਦੀ, ਭਾਜਪਾ ਨੂੰ 34 ਫੀਸਦੀ, ਜੇ ਡੀ ਐੱਸ ਨੂੰ 17 ਫੀਸਦੀ ਤੇ ਬਾਕੀਆਂ ਨੂੰ 10 ਫੀਸਦੀ ਲੋਕਾਂ ਨੇ ਵੋਟ ਦਿੱਤਾ।
ਜ਼ਿਕਰਯੋਗ ਹੈ ਕਿ ਕਰਨਾਟਕ ’ਚ ਪਿਛਲੇ 38 ਸਾਲਾਂ ’ਚ ਕੋਈ ਵੀ ਪਾਰਟੀ ਦੋਬਾਰਾ ਸੱਤਾ ’ਤੇ ਵਾਪਸੀ ਨਹੀਂ ਕਰ ਸਕੀ।