20.4 C
Jalandhar
Sunday, December 22, 2024
spot_img

ਸਿਆਸਤਦਾਨ ਧਰਮ ਨੂੰ ਵਰਤਣਾ ਛੱਡ ਦੇਣ ਤਾਂ ਨਫਰਤੀ ਤਕਰੀਰਾਂ ਆਪੇ ਬੰਦ ਹੋ ਜਾਣੀਆਂ : ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਕਿਹਾ ਕਿ ਜਦੋਂ ਸਿਆਸਤਦਾਨ ਧਰਮ ਨੂੰ ਵਰਤਣਾ ਛੱਡ ਦੇਣਗੇ, ਗਰਮਖਿਆਲੀ ਅਨਸਰ ਨਫਰਤੀ ਤਕਰੀਰਾਂ ਕਰਨੋਂ ਹਟ ਜਾਣਗੇ। ਨਫਰਤੀ ਤਕਰੀਰਾਂ ਕਰਨ ਵਾਲਿਆਂ ਖਿਲਾਫ ਐੱਫ ਆਈ ਆਰ ਦਰਜ ਨਾ ਕਰਨ ’ਤੇ ਵੱਖ-ਵੱਖ ਸੂਬਾਈ ਅਥਾਰਟੀਆਂ ਖਿਲਾਫ ਸ਼ਾਹੀਨ ਅਬਦੁੱਲਾ ਵੱਲੋਂ ਦਾਇਰ ਮਾਣਹਾਨੀ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ।
ਜਸਟਿਸ ਕੇ ਐੱਮ ਜੋਸੇਫ ਤੇ ਜਸਟਿਸ ਬੀ ਵੀ ਨਾਗਰਤਨਾ ਉੱਤੇ ਅਧਾਰਤ ਬੈਂਚ ਨੇ ਕਿਹਾਜਦੋਂ ਸਿਆਸਤ ਤੇ ਧਰਮ ਵੱਖ-ਵੱਖ ਹੋ ਗਏ, ਇਹ ਖਤਮ ਹੋ ਜਾਵੇਗਾ। ਜਦੋਂ ਸਿਆਸਤਦਾਨ ਧਰਮ ਨੂੰ ਵਰਤਣਾ ਬੰਦ ਕਰ ਦੇਣਗੇ, ਇਹ ਸਭ ਆਪੇ ਬੰਦ ਹੋ ਜਾਵੇਗਾ। ਆਏ ਦਿਨ ਗਰਮਖਿਆਲ ਅਨਸਰ ਟੀ ਵੀ ਬਹਿਸਾਂ ਤੇ ਜਨਤਕ ਮੰਚਾਂ ਤੋਂ ਦੂਜਿਆਂ ਖਿਲਾਫ ਜ਼ਹਿਰ ਉਗਲ ਰਹੇ ਹਨ। ਭਾਰਤ ਦੇ ਲੋਕ ਇਹ ਪ੍ਰਣ ਕਿਉ ਨਹੀਂ ਕਰਦੇ ਕਿ ਦੂਜੇ ਨਾਗਰਿਕਾਂ ਜਾਂ ਭਾਈਚਾਰਿਆਂ ਖਿਲਾਫ ਨਫਰਤੀ ਗੱਲ ਨਹੀਂ ਕਰਨੀ।
ਬੈਂਚ ਨੇ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰ ਲਾਲ ਨਹਿਰੂ ਤੇ ਅਟਲ ਬਿਹਾਰੀ ਵਾਜਪਾਈ ਦੀਆਂ ਤਕਰੀਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਣਨ ਲਈ ਲੋਕ ਦੂਰ-ਦੁਰਾਡੇ ਤੋਂ ਪੁੱਜਦੇ ਸਨ। ਹੁਣ ਹਰ ਪਾਸੇ ਦੇ ਗਰਮਖਿਆਲ ਅਨਸਰ ਬਿਆਨ ਦਾਗ ਰਹੇ ਹਨ। ਜਸਟਿਸ ਜੋਸੇਫ ਨੇ ਅੱਗੇ ਕਿਹਾ ਕਿ ਅਜਿਹੇ ਅਨਸਰ ਦੂਜਿਆਂ ਦੀ ਸ਼ਾਨ ਨੂੰ ਨੁਕਸਾਨ ਪਹੁੰਚਾਉਣ ਲਈ ਬਿਆਨ ਦਾਗਦੇ ਹਨ। ‘ਪਾਕਿਸਤਾਨ ਚਲੇ ਜਾਓ’ ਵਰਗੇ ਬਿਆਨ ਦਾਗ ਕੇ ਇਹ ਦੂਜਿਆਂ ਦੇ ਵਕਾਰ ਨੂੰ ਸੱਟ ਮਾਰ ਰਹੇ ਹਨ। ਉਨ੍ਹਾਂ ਇਸ ਦੇਸ਼ ਨੂੰ ਰਹਿਣ ਲਈ ਚੁਣਿਆ। ਉਹ ਤੁਹਾਡੇ ਭੈਣਾਂ-ਭਰਾਵਾਂ ਵਰਗੇ ਹਨ। ਆਪਣੀ ਸਕੂਲ ਦੀ ਸਹੁੰ ਨੂੰ ਚੇਤੇ ਕਰੋ। ਅਸੀਂ ਪੀੜ੍ਹੀਆਂ ਤੋਂ ਇਕੱਠੇ ਹਾਂ। ਅਜਿਹਾ ਏਨੀ ਹੇਠਲੀ ਪੱਧਰ ਤੱਕ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ।
ਮਾਮਲੇ ’ਤੇ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ। ਸੁਣਵਾਈ ਦੌਰਾਨ ਸੀਨੀਅਰ ਸਰਕਾਰੀ ਵਕੀਲ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਜੱਜਾਂ ਨਾਲ ਤਿੱਖੀ ਝੜਪ ਹੋ ਗਈ। ਮਹਿਤਾ ਨੇ ਕਿਹਾ ਕਿ ਬੈਂਚ ਨੂੰ ਮਹਾਰਾਸ਼ਟਰ ਵਿਚ ਕੀਤੀਆਂ ਗਈਆਂ ਨਫਰਤੀ ਤਕਰੀਰਾਂ ’ਤੇ ਹੀ ਸੁਣਵਾਈ ਨਹੀਂ ਕਰਨੀ ਚਾਹੀਦੀ, ਕੇਰਲਾ ਤੇ ਤਾਮਿਲਨਾਡੂ ਵਾਲੀਆਂ ਤਕਰੀਰਾਂ ਨੂੰ ਵੀ ਵਿਚਾਰਨਾ ਚਾਹੀਦਾ ਹੈ। ਉਨ੍ਹਾ ਕੇਰਲਾ ਵਿਚ ਹਿੰਦੂਆਂ ਖਿਲਾਫ ਨਫਰਤੀ ਤਕਰੀਰ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਤੇ ਪੁੱਛਿਆ ਕਿ ਕੋਰਟ ਨੇ ਇਸ ਦਾ ਨੋਟਿਸ ਕਿਉ ਨਹੀਂ ਲਿਆ। ਉਨ੍ਹਾ ਕਿਹਾਅਸੀਂ ਅਜਿਹੇ ਕੁਝ ਬਿਆਨ ਦੇਖੇ ਹਨ, ਜਿਨ੍ਹਾਂ ਨੂੰ ਪਟੀਸ਼ਨ ਵਿਚ ਜੋੜਨਾ ਚਾਹੀਦਾ ਹੈ। ਡੀ ਐੱਮ ਕੇ ਦੇ ਇਕ ਆਗੂ ਨੇ ਕਿਹਾ ਕਿ ਜੇ ਤੁਸੀਂ ਬਰਾਬਰੀ ਚਾਹੁੰਦੇ ਹੋ ਤਾਂ ਸਾਰੇ ਬ੍ਰਾਹਮਣ ਮਾਰ ਦਿਓ। ਕੇਰਲਾ ਦੀ ਕਲਿੱਪ ਸੁਣੋ। ਇਹ ਦਹਿਲਾ ਦੇਣ ਵਾਲੀ ਹੈ। ਇਹ ਕੋਰਟ ਦੀ ਜ਼ਮੀਰ ਨੂੰ ਝੰਜੋੜ ਦੇਵੇਗੀ। ਇਕ ਬੱਚੇ ਤੋਂ ਇਹ ਗੱਲ ਕਹਾਈ ਗਈ ਹੈ।
ਉਹ ਕਹਿੰਦਾ ਹੈ ਕਿ ਹਿੰਦੂਆਂ ਤੇ ਈਸਾਈਆਂ ਨੂੰ ਅੰਤਮ ਰਸਮਾਂ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਜਸਟਿਸ ਜੋਸੇਫ ਨੇ ਕਿਹਾ ਕਿ ਉਨ੍ਹਾ ਨੂੰ ਇਸ ਦਾ ਪਤਾ ਹੈ। ਇਸ ’ਤੇ ਮਹਿਤਾ ਨੇ ਕਿਹਾ ਕਿ ਫਿਰ ਤੁਹਾਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਸੀ।

Related Articles

LEAVE A REPLY

Please enter your comment!
Please enter your name here

Latest Articles