ਇੰਦੌਰ : ਬੇਲੇਸ਼ਵਰ ਮਹਾਂਦੇਵ ਝੂਲੇਲਾਲ ਮੰਦਰ ’ਚ ਰਾਮਨੌਮੀ ’ਤੇ ਬਾਉਲੀ ਦੀ ਛੱਤ ਡਿਗਣ ਨਾਲ 13 ਲੋਕਾਂ ਦੀ ਮੌਤ ਹੋ ਗਈ। 40 ਫੁੱਟ ਡੂੰਘੀ ਬਾਉਲੀ ’ਚ 30 ਤੋਂ ਵੱਧ ਲੋਕ ਡਿੱਗ ਪਏ ਸਨ। ਪੁਲਸ ਨੇ 11 ਲਾਸ਼ਾਂ ਤੇ 19 ਲੋਕ ਜਿਊਂਦੇ ਕੱਢੇ, ਜਿਨ੍ਹਾਂ ਵਿੱਚੋਂ ਦੋ ਨੇ ਬਾਅਦ ’ਚ ਦਮ ਤੋੜ ਦਿੱਤਾ। ਬਾਉਲੀ ’ਚ ਚਾਰ-ਪੰਜ ਫੁੱਟ ਪਾਣੀ ਸੀ। ਹਵਨ ਦੌਰਾਨ ਇਹ ਹਾਦਸਾ ਹੋਇਆ। ਮਰਨ ਵਾਲਿਆਂ ਵਿੱਚ 10 ਮਹਿਲਾਵਾਂ ਹਨ।