25.8 C
Jalandhar
Monday, September 16, 2024
spot_img

ਡਿਮਾਂਡ ’ਤੇ ਛੱਕਾ ਜੜਨ ਵਾਲਾ ਸਲੀਮ ਦੁਰਾਨੀ ਵਿਛੋੜਾ ਦੇ ਗਿਆ

ਨਵੀਂ ਦਿੱਲੀ : ਕਿ੍ਰਕਟਰ ਸਲੀਮ ਦੁਰਾਨੀ ਦਾ 88 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਸ ਨੇ ਗੁਜਰਾਤ ਦੇ ਜਾਮਨਗਰ ਵਿਚ ਆਖਰੀ ਸਾਹ ਲਏ। ਉਸ ਨੇ ਸੱਠ ਦੇ ਦਹਾਕੇ ਵਿਚ ਕਿ੍ਰਕਟ ਵਿਚ ਨਾਮਣਾ ਖੱਟਿਆ। ਕਾਬੁਲ ਦੇ ਜਨਮੇ ਦੁਰਾਨੀ ਨੇ ਭਾਰਤ ਵੱਲੋਂ 29 ਟੈਸਟ ਮੈਚ ਖੇਡੇ। ਉਹ ਆਪਣੀ ਦਿੱਖ ਤੇ ਕੱਪੜਿਆਂ ਦੀ ਸ਼ੌਕੀਨੀ ਕਰ ਕੇ ਵੀ ਜਾਣਿਆ ਜਾਂਦਾ ਸੀ। ਰਿਟਾਇਰਮੈਂਟ ਤੋਂ ਬਾਅਦ ਉਸ ਨੇ ‘ਚਰਿਤਰ’ ਫਿਲਮ ਵਿਚ ਕੰਮ ਵੀ ਕੀਤਾ ਸੀ। ਸੁਨੀਲ ਗਾਵਸਕਰ ਨੇ ਇਕ ਵਾਰ ਲਿਖਿਆ ਸੀ ਕਿ ਜੇ ਦੁਰਾਨੀ ਨੇ ਕਦੇ ਆਤਮਕਥਾ ਲਿਖੀ ਤਾਂ ਉਸ ਦਾ ਉਨਵਾਨ ਹੋਵੇਗਾਛੱਕੇ ਲਈ ਪੁੱਛੋ। ਜਿਨ੍ਹਾ ਦੁਰਾਨੀ ਨੂੰ ਖੇਡਦਿਆਂ ਦੇਖਿਆ, ਉਹ ਚੇਤੇ ਕਰਦੇ ਹਨ ਕਿ ਜਦੋਂ ਦਰਸ਼ਕ ਵੱਡੀ ਹਿੱਟ ਦੀ ਮੰਗ ਕਰਦੇ ਸਨ ਤਾਂ ਦੁਰਾਨੀ ਛੱਕਾ ਜੜ ਕੇ ਉਨ੍ਹਾਂ ਦੀ ਤਮੰਨਾ ਪੂਰੀ ਕਰਦਾ ਸੀ। ਕੋਲਕਾਤਾ ਦੇ ਈਡਨ ਗਾਰਡਨ ਵਿਚ 90 ਹਜ਼ਾਰ ਦਰਸ਼ਕ ਚੀਕਦੇ ਸੀਸਿਕਸਰ, ਸਿਕਸਰ। ਇਸ ਦੇ ਬਾਅਦ ਦੁਰਾਨੀ ਅਗਲੀ ਗੇਂਦ ’ਤੇ ਛੱਕਾ ਜੜ ਦਿੰਦਾ ਸੀ।
ਦੁਰਾਨੀ ਦੇ ਪਿਤਾ ਅਬਦੁਲ ਅਜ਼ੀਜ਼ ਵੀ ਪੇਸ਼ੇਵਰ �ਿਕਟਰ ਸਨ। ਦੁਰਾਨੀ ਦਾ ਜਨਮ ਬਿ੍ਰਟਿਸ਼ ਕਾਲ ’ਚ ਕਾਬੁਲ ਜਾ ਰਹੀ ਟਰੇਨ ’ਚ ਹੋਇਆ ਸੀ। ਬਾਅਦ ਵਿਚ ਉਸ ਦਾ ਪਰਵਾਰ ਜਾਮਨਗਰ ਆ ਗਿਆ ਸੀ।
ਦੁਰਾਨੀ ‘ਲੋਕਾਂ ਦਾ ਬੰਦਾ’ ਸੀ ਅਤੇ 1960 ਤੋਂ 1973 ਤੱਕ ਦੇ ਕੈਰੀਅਰ ’ਚ ਉਸ ਵੱਲੋਂ ਸਿਰਫ 29 ਟੈੱਸਟ ਖੇਡ ਕੇ 1200 ਤੋਂ ਵੱਧ ਦੌੜਾਂ ਬਣਾਉਣ ਤੇ ਸਪਿਨਰ ਵਜੋਂ 75 ਵਿਕਟਾਂ ਲੈਣ ਨੂੰ ਉਸ ਦੀ ਅਸਲ ਸ਼ਖਸੀਅਤ ਨਾਲ ਨਹੀਂ ਮੇਚਿਆ ਜਾ ਸਕਦਾ। ਸਿਰਫ ਇਕ ਸੈਂਕੜਾ, ਤਿੰਨ ਵਾਰ ਪੰਜ-ਪੰਜ ਵਿਕਟਾਂ ਤੇ 25-ਪਲੱਸ ਦੀ ਔਸਤ ਉਸ ਦੀ ਸਮੁੱਚੀ ਕਹਾਣੀ ਨੂੰ ਪ੍ਰਤੀਬਿੰਬਤ ਨਹੀਂ ਕਰਦੀ। ਜਦੋਂ ਟੈੱਸਟ ਮੈਚ ਦੀ ਫੀਸ ਸਿਰਫ 300 ਰੁਪਏ ਸੀ, ਦੁਰਾਨੀ ਪੇਸ਼ੇਵਰ ਨਾਲੋਂ ਗੈਰ-ਪੇਸ਼ੇਵਰ ਖਿਡਾਰੀ ਵੱਧ ਸੀ। ਉਸ ਦਾ ਏਜੰਡਾ ਸੀਖੇਡ ਦਾ ਆਨੰਦ ਲਓ ਤੇ ਦੂਜਿਆਂ ਨੂੰ ਵੀ ਖੁਸ਼ ਕਰੋ। ਗਾਵਸਕਰ ਨੇ ਵੈਸਟ ਇੰਡੀਜ਼ ’ਚ 1971 ’ਚ ਪਹਿਲੀ ਟੈੱਸਟ ਲੜੀ ਖੇਡਦਿਆਂ 774 ਦੌੜਾਂ ਬਣਾਈਆਂ ਅਤੇ ਭਾਰਤ ਨੇ ਵੈੱਸਟ ਇੰਡੀਜ਼ ਨੂੰ ਉਸ ਦੀ ਧਰਤੀ ’ਤੇ ਹਰਾ ਕੇ ਇਤਿਹਾਸ ਰਚਿਆ, ਪਰ ਜੇ ਪੋਰਟ ਆਫ ਸਪੇਨ ’ਚ ਦੁਰਾਨੀ ਕਲਾਈਵ ਲਾਇਡ ਤੇ ਸਰ ਗੈਰੀਫੀਲਡ ਸੋਬਰਸ ਨੂੰ ਦੂਜੀ ਪਾਰੀ ’ਚ ਫਟਾਫਟ ਆਊਟ ਨਾ ਕਰਦਾ ਤਾਂ ਸ਼ਾਇਦ ਭਾਰਤ ਲਈ ਜਿੱਤਣਾ ਔਖਾ ਹੁੰਦਾ। ਇੰਗਲੈਂਡ ਦੇ ਅਗਲੇ ਦੌਰੇ ਦੌਰਾਨ ਉਸ ਨੂੰ ਟੀਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਮੰੁਬਈ ਲਾਬੀ ਦਾ ਕਹਿਣਾ ਸੀ ਕਿ ਦੁਰਾਨੀ ਕੋਲ ਇੰਗਲਿਸ਼ ਹਾਲਤਾਂ ’ਚ ਖੇਡ ਸਕਣ ਵਾਲੀ ਤਕਨੀਕ ਨਹੀਂ। ਭਾਰਤੀ �ਿਕਟ ਇਤਿਹਾਸ ਦੇ ਵਿਦਿਆਰਥੀ ਇਹ ਦੇਖ ਕੇ ਹੈਰਾਨ ਹੁੰਦੇ ਹਨ ਕਿ ਦੁਰਾਨੀ ਨੇ 29 ਟੈੱਸਟਾਂ ਵਿੱਚੋਂ ਸਿਰਫ 8 ਹੀ ਵਿਦੇਸ਼ ’ਚ ਖੇਡੇ ਤੇ ਉਹ ਵੀ ਵੈੱਸਟ ਇੰਡੀਜ਼ ਦੇ ਦੋ ਦੌਰਿਆਂ ਦੌਰਾਨ। ਦੁਰਾਨੀ ਨੂੰ ਜਦੋਂ ਲੋਕ ਪੁੱਛਦੇ ਸਨ ਕਿ ਉਸ ਨੂੰ ਇੰਗਲੈਂਡ ਕਿਉ ਨਹੀਂ ਲੈ ਕੇ ਗਏ ਤਾਂ ਉਹ ਕਹਿੰਦਾ ਸੀਸ਼ਾਇਦ ਉਹ ਮੇਰੇ ਲਈ ਬਹੁਤ ਠੰਢਾ ਹੋਵੇ। ਇਹ ਪੁੱਛਣ ’ਤੇ ਕਿ ਆਸਟਰੇਲੀਆ ਕਿਉ ਨਹੀਂ ਲੈ ਕੇ ਗਏ, ਉਹ ਕਹਿੰਦਾ ਸੀਸ਼ਾਇਦ ਉਥੇ ਗਰਮੀ ਜ਼ਿਆਦਾ ਹੁੰਦੀ ਹੈ। ਉਹ ਦੁਖੀ ਹੁੰਦਾ ਸੀ, ਪਰ ਹਾਸੇ ਨਾਲ ਗੱਲ ਟਾਲ ਦਿੰਦਾ ਸੀ। ਇੰਗਲੈਂਡ ਖਿਲਾਫ ਈਡਨ ਗਾਰਡਨ ’ਚ ਹਾਫ ਸੈਂਚੁਰੀ ਮਾਰਨ ਦੇ ਬਾਵਜੂਦ ਜਦੋਂ ਉਸ ਨੂੰ ਕਾਨਪੁਰ ਟੈੱਸਟ ਵਿੱਚੋਂ ਕੱਢ ਦਿੱਤਾ ਗਿਆ ਤਾਂ ਦਰਸ਼ਕਾਂ ਨੇ ਪੋਸਟਰ ਲਾ ਦਿੱਤੇ‘ਨੋ ਸਲੀਮ, ਨੋ ਟੈੱਸਟ’। ਦੁਰਾਨੀ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿਚ ‘ਸ਼ਹਿਜ਼ਾਦਾ ਸਲੀਮ’ ਸੀ।

Related Articles

LEAVE A REPLY

Please enter your comment!
Please enter your name here

Latest Articles