ਪੀਲੀਭੀਤ : ਅੰਮਿ੍ਰਤਪਾਲ ਸਿੰਘ ਦੀ ਭਾਲ ਵਿਚ ਪੁਲਸ ਟੀਮਾਂ ਜੁਟੀਆਂ ਹੋਈਆਂ ਹਨ। ਇਹ ਪਤਾ ਲੱਗਾ ਹੈ ਕਿ ਪੀਲੀਭੀਤ ਦੇ ਮੋਹਨਾਪੁਰ ਗੁਰਦੁਆਰੇ ਦੀ ਸੀ ਸੀ ਟੀ ਵੀ ਫੁਟੇਜ਼ 25 ਮਾਰਚ ਤੱਕ ਗਾਇਬ ਮਿਲੀ, ਜਿਸ ਤੋਂ ਬਾਅਦ ਪੁਲਸ ਟੀਮ ਜਾਂਚ ਕਰਨ ਉਥੇ ਪੁੱਜ ਗਈ ਹੈ। ਪੁਲਸ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਅੰਮਿ੍ਰਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਇਸ ਗੁਰਦੁਆਰੇ ਵਿਚ ਗਏ ਸਨ। ਪੁਲਸ ਟੀਮ ਨੇ ਨੇੜਲੇ ਇਲਾਕਿਆਂ ਦੇ ਸੀ ਸੀ ਟੀ ਵੀ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ। ਜਾਂਚ ’ਚ ਪਤਾ ਲੱਗਿਆ ਹੈ ਕਿ ਗੁਰਦੁਆਰੇ ਦੇ ਕੈਮਰਿਆਂ ਨੇ 26 ਮਾਰਚ ਤੋਂ ਬਾਅਦ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ, ਜੋ ਪੁਲਸ ਕੋਲ ਮੌਜੂਦ ਹੈ।

