ਫਿਨਲੈਂਡ ’ਚ ਸੱਜੇ-ਪੱਖੀ ਗੱਠਜੋੜ ਜਿੱਤਿਆ

0
201

ਹੈਲਿੰਸਕੀ : ਫਿਨਲੈਂਡ ਦੀਆਂ ਸੰਸਦੀ ਚੋਣਾਂ ਸੱਜੇ-ਪੱਖੀ ਪਾਰਟੀਆਂ ਦੇ ਗਠਜੋੜ ਨੇ ਜਿੱਤ ਲਈਆਂ ਹਨ। ਨੈਸ਼ਨਲ ਕੁਲੀਸ਼ਨ ਪਾਰਟੀ ਨੂੰ ਸਭ ਤੋਂ ਵੱਧ 20.8 ਫੀਸਦੀ ਵੋਟਾਂ ਮਿਲੀਆਂ। ਫਿਨਲੈਂਡ ਦੀ ਦੱਖਣਪੰਥੀ ਪਾਰਟੀ ਪਾਪੂਲਿਸਟ ਪਾਰਟੀ 20.1 ਫੀਸਦੀ ਵੋਟਾਂ ਨਾਲ ਦੂਜੇ ਨੰਬਰ ’ਤੇ ਰਹੀ, ਜਦੋਂਕਿ ਪ੍ਰਧਾਨ ਮੰਤਰੀ ਸਨਾ ਮਾਰਿਨ ਦੀ ਸੋਸ਼ਲ ਡੈਮੋਕਰੇਟਸ 19.9 ਫੀਸਦੀ ਵੋਟਾਂ ਨਾਲ ਤੀਜੇ ਨੰਬਰ ’ਤੇ ਰਹੀ। ਨਤੀਜਿਆਂ ਤੋਂ ਬਾਅਦ ਹਾਰ ਸਵੀਕਾਰ ਕਰਦੇ ਹੋਏ ਸਨਾ ਮਾਰਿਨ ਨੇ ਗਠਜੋੜ ਸਰਕਾਰ ਬਣਾਉਣ ਵਾਲੀ ਨੈਸ਼ਨਲ ਕੁਲੀਸ਼ਨ ਪਾਰਟੀ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਲੋਕਤੰਤਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਪੀਟਰੀ ਓਰਪੋ ਨਵੇਂ ਪ੍ਰਧਾਨ ਮੰਤਰੀ ਹੋ ਸਕਦੇ ਹਨ। ਦੱਸਣਾ ਬਣਦਾ ਹੈ ਕਿ ਸਨਾ ਯੂਰਪ ਵਿਚ ਸਭ ਤੋਂ ਛੋਟੀ ਉਮਰ ਵਿਚ ਪ੍ਰਧਾਨ ਮੰਤਰੀ ਬਣੀ ਸੀ।

LEAVE A REPLY

Please enter your comment!
Please enter your name here