ਜੈਪੁਰ : ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਐਤਵਾਰ ਕਿਹਾ ਕਿ ਉਹ ਪਿਛਲੀ ਭਾਜਪਾ ਸਰਕਾਰ ਦੌਰਾਨ ਹੋਏ ਭਿ੍ਰਸ਼ਟਾਚਾਰ ਖਿਲਾਫ ਕਾਰਵਾਈ ਲਈ 11 ਅਪਰੈਲ ਨੂੰ ਸ਼ਹੀਦ ਸਮਾਰਕ ’ਤੇ ਧਰਨਾ ਦੇਣਗੇ। ਪਾਇਲਟ ਮੁਤਾਬਕ ਜਦੋਂ ਕਾਂਗਰਸ ਵਿਰੋਧੀ ਧਿਰ ’ਚ ਸੀ, ਤਾਂ ਉਨ੍ਹਾ ਅਤੇ ਹੋਰ ਕਾਂਗਰਸੀ ਨੇਤਾਵਾਂ ਨੇ ਤਤਕਾਲੀ ਭਾਜਪਾ ਸਰਕਾਰ ਵਿੱਚ ਭਿ੍ਰਸ਼ਟਾਚਾਰ ਦਾ ਮੁੱਦਾ ਉਠਾਇਆ ਸੀ ਅਤੇ ਕਾਂਗਰਸ ਦੇ ਸੱਤਾ ’ਚ ਆਉਣ ’ਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ। ਪਾਇਲਟ ਨੇ ਦੋਸ਼ ਲਾਇਆ ਕਿ ਇਸ ਸੰਬੰਧ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਹ ਕਾਰਵਾਈ ਦੀ ਮੰਗ ਲਈ ਧਰਨੇ ’ਤੇ ਬੈਠਣਗੇ।